ਬਨੂੜ: ਨਜ਼ਦੀਕੀ ਪਿੰਡ ਚੰਗੇਰਾ ਦੇ 16 ਸਾਲਾ ਖਿਡਾਰੀ ਹਰਕੁੰਵਰ ਸਿੰਘ ਨੇ ਅੰਮ੍ਰਿਤਸਰ ਵਿਖੇ ਐਤਵਾਰ ਸਮਾਪਤ ਹੋਏ ਤਿੰਨ ਦਿਨਾ ਪੰਜਾਬ ਸਟੇਟ ਰੈਂਕਿੰਗ ਟੇਬਿਲ ਟੈਨਿਸ ਟੂਰਨਾਮੈਂਟ ਵਿੱਚ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਗਮਾ ਜਿੱਤ ਕੇ ਮੁਹਾਲੀ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਉਕਤ ਖਿਡਾਰੀ ਨੇ ਅੰਡਰ 17 ਸਾਲਾ ਵਰਗ ਵਿੱਚ ਸੋਨੇ ਦਾ ਤਗਮਾ ਹਾਸਿਲ ਕੀਤਾ ਅਤੇ ਅੰਡਰ 19 ਸਾਲਾ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਸ ਨੇ ਮੁਹਾਲੀ ਜ਼ਿਲ੍ਹੇ ਵੱਲੋਂ ਸਬੰਧਿਤ ਟੂਰਨਾਮੈਂਟ ਵਿੱਚ ਭਾਗ ਲਿਆ ਸੀ। ਜੇਤੂ ਖਿਡਾਰੀ ਦੇ ਦਾਦਾ ਸੁਖਦੇਵ ਸਿੰਘ ਚੰਗੇਰਾ ਅਤੇ ਪਿਤਾ ਰਵਿੰਦਰ ਸਿੰਘ ਚੰਗੇਰਾ ਨੇ ਦੱਸਿਆ ਕਿ ਹਰਕੁੰਵਰ ਲਗਾਤਾਰ ਛੇ ਘੰਟੇ ਪੰਚਕੂਲਾ ਵਿਖੇ ਕੋਚ ਡੈਰਿਲ ਫ਼ਿਲਿਪਸ ਦੀ ਅਗਵਾਈ ਹੇਠ ਟੇਬਿਲ ਟੈਨਿਸ ਦੀ ਕੋਚਿੰਗ ਲੈ ਰਿਹਾ ਹੈ। -ਪੱਤਰ ਪ੍ਰੇਰਕ