ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 23 ਅਪਰੈਲ
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ ਲੜੀਵਾਰ ਸਾਹਿਤਕ ਪ੍ਰੋਗਰਾਮ ‘ਤੇਰੇ ਸਨਮੁਖ’ ਤਹਿਤ ਕਲਾ ਭਵਨ ਵਿਖੇ ਕੈਨੇਡਾ ਵਸਦੀ ਸ਼ਾਇਰਾ ਸੁਰਿੰਦਰ ਗੀਤ ਪਾਠਕਾਂ ਦੇ ਰੂ-ਬ-ਰੂ ਹੋਏ। ਸੁਰਿੰਦਰ ਗੀਤ ਨੇ ਆਪਣੇ ਜੀਵਨ ਦਾ ਸੰਘਰਸ਼, ਲਿਖਣ ਦਾ ਸ਼ੌਕ ਤੇ ਆਪਣੀ ਲਿਖਣ ਪ੍ਰਕਿਰਿਆ ਬਾਰੇ ਸਰੋਤਿਆਂ ਤੇ ਪਾਠਕਾਂ ਨੂੰ ਜਾਣੂੰ ਕਰਵਾਇਆ। ਪਰਿਸ਼ਦ ਦੇ ਸਕੱਤਰ ਡਾ. ਲਖਵਿੰਦਰ ਜੌਹਲ ਨੇ ਸਰੋਤਿਆਂ ਨੂੰ ਸੁਰਿੰਦਰ ਗੀਤ ਦੀਆਂ ਕਿਤਾਬਾਂ ਤੇ ਕਾਵਿ ਕਲਾ ਦੇ ਸਫ਼ਰ ਬਾਰੇ ਦੱਸਿਆ। ਡਾ. ਸੁਰਜੀਤ ਪਾਤਰ ਨੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਸੁਰਿੰਦਰ ਪਿਆਰੀ ਸ਼ਖ਼ਸੀਅਤ ਦੀ ਮਾਲਕ ਤੇ ਸੂਖਮ ਭਾਵਾਂ ਵਾਲੀ ਕਵਿਤਰੀ ਹੈ। ਇਸ ਮੌਕੇ ਡਾ. ਨਰੇਸ਼ ਦੀ ਸੁਰਿੰਦਰ ਗੀਤ ਦੀ ਕਾਵਿ ਕਲਾ ਬਾਰੇ ਲਿਖੀ ਕਿਤਾਬ ਵੀ ਰਿਲੀਜ਼ ਕੀਤੀ ਗਈ। ਪਰਿਸ਼ਦ ਵਲੋਂ ਸੁਰਿੰਦਰ ਗੀਤ ਦਾ ਸਨਮਾਨ ਕੀਤਾ ਗਿਆ। ਉਪ ਚੇਅਰਮੈਨ ਡਾ. ਯੋਗਰਾਜ ਨੇ ਧੰਨਵਾਦੀ ਸ਼ਬਦ ਆਖਦਿਆਂ ਸੁਰਿੰਦਰ ਗੀਤ ਦੇ ਕਾਵਿਕ ਪੱਖਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੰਚ ਸੰਚਾਲਨ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਕੀਤਾ। ਗਾਇਕ ਗੁਰਿੰਦਰ ਗੈਰੀ ਤੇ ਜੱਜ ਸੰਧੂ ਨੇ ਗੀਤ ਪੇਸ਼ ਕੀਤੇ।