ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 11 ਸਤੰਬਰ
ਪੰਜਾਬ ਦੇ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਆਪਣੀ ਪਤਨੀ ਅਨੀਤਾ ਕਟਾਰੀਆ ਨਾਲ ਚੰਡੀਗੜ੍ਹ ਦੇ ਸੈਕਟਰ-1 ਸਥਿਤ ਬਰਡ ਪਾਰਕ ਦਾ ਦੌਰਾ ਕੀਤਾ। ਚੰਡੀਗੜ੍ਹ ਦੇ ਜੰਗਲਾਤ ਵਿਭਾਗ ਦੇ ਚੀਫ਼ ਕੰਜ਼ਰਵੇਟਰ ਟੀਸੀ ਨੌਟਿਆਲ ਨੇ ਉਨ੍ਹਾਂ ਨੂੰ ਬਰਡ ਪਾਰਕ ਦੇ ਵੱਖ-ਵੱਖ ਭਾਗਾਂ ਬਾਰੇ ਜਾਣਕਾਰੀ ਦਿੱਤੀ। ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੌਦਿਆਂ, ਫਰਨਾਂ, ਝਾੜੀਆਂ, ਜਲ-ਪੌਦਿਆਂ, ਰੁੱਖਾਂ ਅਤੇ ਵੇਲਾਂ ਨਾਲ ਢਕੇ ਬਾਗ਼ ਦੇ ਹਰੇ-ਭਰੇ ਸਥਾਨਾਂ ਵਿੱਚੋਂ ਦੀ ਸੈਰ ਕੀਤੀ। ਉਨ੍ਹਾਂ ਨੇ ਬਰਡ ਪਾਰਕ ਵਿੱਚ ਅਫ਼ਰੀਕਨ ਲਵ ਬਰਡਜ਼, ਬੁਡਗਰੀਗਰਸ, ਵ੍ਹਾਈਟ ਹੰਸ, ਬਲੈਕ ਹੰਸ, ਵੁੱਡ ਡੱਕਸ, ਆਦਿ ਪੰਛੀ ਦੇਖੇ। ਪ੍ਰਸ਼ਾਸਕ ਨੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ, ਚੰਡੀਗੜ੍ਹ ਵੱਲੋਂ ਇਨ੍ਹਾਂ ਪੰਛੀਆਂ ਲਈ ਕੁਦਰਤੀ ਰਹਿਣ-ਸਹਿਣ ਦੀਆਂ ਸਥਿਤੀਆਂ ਨੂੰ ਕਾਇਮ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।