ਪੰਚਕੂਲਾ: ‘ਆਜ਼ਾਦੀ ਕੇ ਅੰਮ੍ਰਿਤ ਮਹਾਉਤਸਵ’ ਅਧੀਨ ਸਰਕਾਰੀ ਕਾਲਜ ਲੜਕੀਆਂ ਸੈਕਟਰ-14 ਵਿੱਚ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਰਮਪਿਤ ਭਾਸ਼ਣ ਤੇ ਕਵਿਤਾ-ਪਾਠ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿੱਚ 30 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਕਮਲੇਸ਼ ਸ਼ਰਮਾ, ਅੰਜੂ ਗੋਇਲ ਤੇ ਵਿਭਾ ਮਦਾਨ ਨੇ ਜੱਜ ਦੀ ਭੂਮਿਕਾ ਨਿਭਾਈ। ਕਵਿਤਾ ਮੁਕਾਬਲੇ ਵਿੱਚ ਸਬੀਨਾ ਨੇ ਪਹਿਲਾ, ਦੂਜਾ ਸੇਜਲ ਤੇ ਤੀਜਾ ਰਾਖੀ ਤੇ ਅਲੀਸ਼ਾ ਨੇ ਹਾਸਲ ਕੀਤਾ ਜਦਕਿ ਭਾਸ਼ਣ ਮੁਕਾਬਲੇ ’ਚ ਮੰਨਤ ਵਰਮਾ ਨੇ ਪਹਿਲਾ, ਚਮਨਦੀਪ ਨੇ ਦੂੁੁਜਾ, ਈਸ਼ਾ ਤੇ ਹਿਨਾ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਰਾਜੀਵ ਚੌਧਰੀ ਨੇ ਕਿਹਾ ਕਿ ਸਾਨੂੰ ਗੁਰੂ ਤੇਗ ਬਹਾਦਰ ਦੇ ਆਦਰਸ਼ਾਂ ਉੱਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ। -ਪੱਤਰ ਪ੍ਰੇਰਕ