ਚੰਡੀਗੜ੍ਹ:
ਮਹਾਰਿਸ਼ੀ ਦਯਾਨੰਦ ਪਬਲਿਕ ਸਕੂਲ ਨੇ ਸਕੂਲ ਕੈਂਪਸ ਐੱਮਡੀਏਵੀ ਭਵਨ ਦੜੂਆ ਵਿਚ ਵਾਤਾਵਰਨ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਸ਼ਵ ਆਬਾਦੀ ਦਿਵਸ ’ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ। ਇਸ ਦੌਰਾਨ ਵਿਦਿਆਰਥੀਆਂ ਨੇ ਵਿਸ਼ਵ ਆਬਾਦੀ ਦਿਵਸ ਸਬੰਧੀ ਸਾਰਥਕ ਪੋਸਟਰ ਬਣਾਏ। ਜੂਨੀਅਰ ਵਰਗ ਵਿੱਚ ਅਭਿਮਨਿਊ ਨੂੰ ਪਹਿਲਾ, ਲਕਸ਼ਮੀ ਨੂੰ ਦੂਜਾ ਅਤੇ ਜੋਤੀ ਨੂੰ ਤੀਜਾ ਇਨਾਮ ਦਿੱਤਾ ਗਿਆ, ਜਦੋਂਕਿ ਸੀਨੀਅਰ ਵਰਗ ਵਿੱਚ ਰਾਗਿਨੀ, ਕਾਜਲ ਅਤੇ ਅੰਜਲੀ ਨੂੰ ਵਧੀਆ ਪੋਸਟਰ ਬਣਾਉਣ ਲਈ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਦਿੱਤਾ ਗਿਆ। ਸਕੂਲ ਦੇ ਪ੍ਰਿੰਸੀਪਲ ਡਾ. ਵਿਨੋਦ ਕੁਮਾਰ ਨੇ ਕਿਹਾ ਕਿ ਅਸੰਤੁਲਿਤ ਵਾਤਾਵਰਨ ਨੂੰ ਸੰਤੁਲਿਤ ਬਣਾਉਣ ਲਈ ਵਧ ਤੋਂ ਵਧ ਰੁੱਖ ਲਗਾਉਣੇ ਬਹੁਤ ਜ਼ਰੂਰੀ ਹਨ। -ਟਨਸ