ਪੱਤਰ ਪ੍ਰੇਰਕ
ਕੁਰਾਲੀ, 12 ਮਈ
ਕੁਰਾਲੀ ਜ਼ੋਨ ਅਧੀਨ ਪੈਂਦੇ ਸਕੂਲਾਂ ਦੇ ਯੋਗ ਮੁਕਾਬਲੇ ਅੱਜ ਨੇੜਲੇ ਪਿੰਡ ਸਿੰਘਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਗਏ। ਕੌਮਾਂਤਰੀ ਯੋਗ ਦਿਵਸ ਦੇ ਸਬੰਧ ਵਿੱਚ ਕਰਵਾਏ ਗਏ ਇਨ੍ਹਾਂ ਯੋਗ ਮੁਕਾਬਿਲਆਂ ਵਿਚੋਂ 14 ਸਾਲ ਉਮਰ ਵਰਗ ਦੇ ਲੜਕਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹੌੜਾਂ ਸਕੂਲ ਦਾ ਅਰਮਾਨ ਖਾਨ ਪਹਿਲੇ, ਖਿਜ਼ਰਾਬਾਦ ਦਾ ਸੂਰਜ ਸ਼ਰਮਾ ਦੂਜੇ ਜਦਕਿ ਲੜਕੀਆਂ ਦੇ ਇਸ ਵਰਗ ਵਿੱਚ ਸਹੌੜਾਂ ਦੀ ਨਿਹਾਰਕਾ ਨੇ ਪਹਿਲਾ ਤੇ ਸਰਕਾਰੀ ਮਿਡਲ ਸਕੂਲ ਝਿੰਗੜਾਂ ਦੀ ਮਨਵੀਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕਿਆਂ ਦੇ 17 ਸਾਲ ਉਮਰ ਵਰਗ ਦੇ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜ਼ਰਾਬਾਦ ਦੇ ਤ੍ਰਿਸ਼ੂਲ ਕੁਮਾਰ ਨੇ ਪਹਿਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆਲਬਾ ਦੇ ਸਤਵਿੰਦਰ ਸਿੰਘ ਨੇ ਦੂਜਾ ਜਦਕਿ ਲੜਕੀਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਧੋਂ ਸੰਗਤੀਆਂ ਦੀ ਅੰਮ੍ਰਿਤ ਕੌਰ ਨੇ ਪਹਿਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜ਼ਰਾਬਾਦ ਦੀ ਮਾਨਸੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਦੌਰਾਨ ਜ਼ੋਨਲ ਸਕੱਤਰ ਯਾਦਵਿੰਦਰ ਗੌੜ ਨੇ ਦੱਸਿਆ ਕਿ ਜ਼ੋਨ ਪੱਧਰ ’ਤੇ ਜੇਤੂ ਰਹਿਣ ਵਾਲੇ ਵਿਦਿਆਰਥੀ ਜ਼ਿਲ੍ਹੇ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਇੰਦੂ ਬਾਲਾ, ਕੁਲਜੋਤ ਕੌਰ, ਮਨਿੰਦਰ ਸਿੰਘ, ਹਰਪ੍ਰੀਤ ਸਿੰਘ ਭਜੌਲੀ, ਮਨਿੰਦਰਪਾਲ ਸਿੰਘ ਹਾਜ਼ਰ ਸਨ।
ਜੈਂਤੀ ਮਾਜਰੀ ਸਕੂਲ ’ਚ ਯੋਗ ਕੈਂਪ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਸ਼ਿਵਾਲਿਕ ਦੀਆਂ ਪਹਾੜੀਆਂ ਦੀਆਂ ਜੜ੍ਹਾਂ ਵਿੱਚ ਵਸੇ ਪਿੰਡ ਜੈਂਤੀ ਮਾਜਰੀ ਵਿੱਚ ਸਰਕਾਰੀ ਹਾਈ ਸਕੂਲ ਵਿੱਚ ਯੋਗਾ ਕੈਂਪ ਲਗਾਇਆ ਗਿਆ। ਵਿਸ਼ਵ ਯੋਗਾ ਦਿਵਸ ਮੌਕੇ ਲਗਾਏ ਇਸ ਕੈਂਪ ਦੀ ਅਗਵਾਈ ਡਾਕਟਰ ਜੀਵਨਜੋਤ ਕੌਰ ਢਿੱਲੋਂ ਤੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਅਲਕਾ ਮਹਾਜਨ ਨੇ ਕੀਤੀ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਯੋਗ ਆਸਣ ਕਰਵਾਏ ਗਏ।