ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਅਗਸਤ
ਇਥੇ 30 ਜੁਲਾਈ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਸਮੇਂ ਹਿਰਾਸਤ ’ਚ ਲਏ ਗਏ ਯੂਥ ਕਾਂਗਰਸੀਆਂ ਨੂੰ ਚੰਡੀਗੜ੍ਹ ਕਾਂਗਰਸ ਵੱਲੋਂ ਅੱਜ ਸਨਮਾਨਿਤ ਕੀਤਾ ਗਿਆ। ਪੁਲੀਸ ਨੇ ਲਵ ਕੁਮਾਰ, ਮਨੋਜ ਲੁਬਾਣਾ, ਦੀਪਕ ਲੁਬਾਣਾ, ਆਸ਼ੀਸ਼ ਗਜ਼ਨਵੀ, ਵਿਨਾਇਕ ਬਾਂਗੀਆ, ਕੰਵਲਪ੍ਰੀਤ ਸਿੰਘ, ਧੀਰਜ ਗੁਪਤਾ, ਆਸ਼ੂ ਵੈਦ ਤੇ ਵਿਕਾਸ ਸਣੇ ਤਿੰਨ ਦਰਜਨ ਦੇ ਕਰੀਬ ਯੂਥ ਕਾਂਗਰਸੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਇਨ੍ਹਾਂ ਨੂੰ ਇਕ ਦਿਨ ਲਈ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਰੱਖਿਆ ਗਿਆ ਸੀ। ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਰਾਜੀਵ ਸ਼ਰਮਾ ਨੇ ਕਿਹਾ ਕਿ ਪੁਲੀਸ ਨੇ ਯੂਥ ਕਾਂਗਰਸੀਆਂ ਨੂੰ ਹਿਰਾਸਤ ਵਿੱਚ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਉੱਠਣ ਵਾਲੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ।