ਖੇਤਰੀ ਪ੍ਰਤੀਨਿਧ
ਐਸਏਐਸ ਨਗਰ(ਮੁਹਾਲੀ), 22 ਅਕਤੂਬਰ
ਬੀਕੇ ਬਿਰਲਾ ਸਕੂਲ, ਪੁਣੇ ਵਿੱਚ ਹੋਈ ਆਲ ਇੰਡੀਆ ਅੰਤਰ-ਪਬਲਿਕ ਸਕੂਲ ਅੰਡਰ-14 ਕ੍ਰਿਕਟ ਚੈਂਪੀਅਨਸ਼ਿਪ ਵਿੱਚ ਮੁਹਾਲੀ ਦੇ ਯਾਦਵਿੰਦਰਾ ਪਬਲਿਕ ਸਕੂਲ ਨੇ ਫਾਈਨਲ ਵਿੱਚ ਡੀਪੀਐਸ ਦਿੱਲੀ ਨੂੰ 26 ਦੌੜਾਂ ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤੀ। ਵਾਈਪੀਐਸ ਨੇ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 6 ਵਿਕਟਾਂ ਉੱਤੇ 115 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਦਿੱਲੀ ਦੀ ਟੀਮ 17.5 ਓਵਰਾਂ ਵਿੱਚ 89 ਦੌੜਾਂ ਬਣਾਕੇ ਆਲ ਆਊਟ ਹੋ ਗਈ। ਵਾਈਪੀਐਸ ਮੁਹਾਲੀ ਦੀ ਟੀਮ ਦਾ ਕਪਤਾਨ ਅਯਾਨ ਸ੍ਰੀਵਾਸਤਵ ਟੂਰਨਾਮੈਂਟ ਦੇ ਕੁਆਰਟਰ, ਸੈਮੀ ਅਤੇ ਫਾਈਨਲ ਵਿੱਚ ਮੈਨ ਆਫ ਦਾ ਮੈਚ ਰਿਹਾ ਅਤੇ ਟੂਰਨਾਮੈਂਟ ਦੌਰਾਨ ਕੁੱਲ 146 ਦੌੜਾਂ ਬਣਾਕੇ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਮਹਿਜ਼ 11 ਸਾਲਾਂ ਦੇ ਉਭਰਦੇ ਵਿਕਟਕੀਪਰ ਹਰਜਗਤੇਸ਼ਵਰ ਖਹਿਰਾ ਨੂੰ ਸਰਵੋਤਮ ਵਿਕਟਕੀਪਰ ਅਤੇ ਵੀਰ ਸਿੰਘ ਭਸੀਨ ਨੂੰ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਚੁਣਿਆ ਗਿਆ। ਸਕੂਲ ਦੇ ਡਾਇਰੈਕਟਰ ਮੇਜਰ ਜਨਰਲ ਟੀਪੀਐਸ ਵੜੈਚ ਨੇ ਖਿਡਾਰੀਆਂ ਅਤੇ ਟੀਮ ਦੇ ਕੋਚ ਪ੍ਰਵੀਨ ਸਿੰਘਾ ਨੂੰ ਵਧਾਈ ਦਿੱਤੀ।