ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਪਰੈਲ
ਇਥੇ ਦੇਸ਼ ਦੇ ਵੱਖ-ਵੱਖ ਰਾਜਾਂ ’ਚ 1 ਅਪਰੈਲ ਤੋਂ 25 ਅਪਰੈਲ ਤੱਕ ਵੱਖ-ਵੱਖ ਕਿਸਮਾਂ ਦੀਆਂ ਪਾਬੰਦੀਆਂ ਕਾਰਨ ਰਾਤ ਦਾ ਕਰਫਿਊ ਵੀਕੈਂਡ ਲੌਕਡਾਊਨ, ਅੰਸ਼ਕ ਤਾਲਾਬੰਦ ਤੇ ਪੂਰਾ ਲੌਕਡਾਊਨ ਕਾਰਨ ਦਿੱਲੀ ’ਚ ਤਾਲਾਬੰਦ ਸਮੇਤ ਮਹਾਰਾਸ਼ਟਰ ’ਚ ਤਾਲਾਬੰਦੀ ਸਮੇਤ ਕਈ ਰਾਜਾਂ ਵਿੱਚ ਕਰੋਨਾ ਕਾਰਨ ਪੂਰਾ ਲੌਕਡਾਊਨ ਸ਼ਾਮਲ ਹੈ। 5 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ ਜਿਸ ਵਿੱਚ ਲਗਪੱਗ 3.5 ਲੱਖ ਕਰੋੜ ਰੁਪਏ ਦੇ ਪ੍ਰਚੂਨ ਕਾਰੋਬਾਰ ਤੇ 1.5 ਲੱਖ ਕਰੋੜ ਰੁਪਏ ਦਾ ਥੋਕ ਵਪਾਰ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ। ਇਹ ਜਾਣਕਾਰੀ ਅੱਜ ਦਿੰਦਿਆਂ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ ਕਿਹਾ ਕਿ ਕਰੋਨਾ ਦੇ ਡਰ ਕਾਰਨ ਦੇਸ਼ ਭਰ ’ਚ ਤਕਰੀਬਨ 80% ਲੋਕ ਬਾਜ਼ਾਰਾਂ ’ਚ ਖ਼ਰੀਦਦਾਰੀ ਲਈ ਆਉਣਾ ਬੰਦ ਕਰ ਚੁੱਕੇ ਹਨ। ਕਾਰੋਬਾਰ ’ਚ ਹੋਏ ਇਸ ਘਾਟੇ ਦਾ ਅੰਦਾਜ਼ਾ ਕੈੱਟ ਰਿਸਰਚ ਵਿੰਗ ਕੈਟ ਰਿਸਰਚ ਐਂਡ ਟਰੇਡ ਡਿਵੈਲਪਮੈਂਟ ਸੁਸਾਇਟੀ ਨੇ ਵੱਖ-ਵੱਖ ਰਾਜਾਂ ਦੀਆਂ ਵਪਾਰੀ ਸੰਸਥਾਵਾਂ ਨਾਲ ਸਲਾਹ ਮਸ਼ਵਰਾ ਕਰਦਿਆਂ ਕੀਤਾ ਹੈ। ‘ਕੈਟ’ ਦੇ ਰਾਸ਼ਟਰੀ ਪ੍ਰਧਾਨ ਬੀ.ਸੀ. ਭਾਰਤੀਆ ਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਅੱਜ ਇਥੇ ਦੱਸਿਆ ਕਿ ਇਕੱਲੇ ਹੁਣ ਤੱਕ ਤਕਰੀਬਨ 25 ਹਜ਼ਾਰ ਕਰੋੜ ਰੁਪਏ ਦਾ ਘਾਟਾ ਹੋਇਆ ਹੈ ਜਿਸ ਵਿੱਚੋਂ 15 ਹਜ਼ਾਰ ਕਰੋੜ ਰੁਪਏ ਦਾ ਪ੍ਰਚੂਨ ਕਾਰੋਬਾਰ ਤੇ 10 ਹਜ਼ਾਰ ਦਾ ਥੋਕ ਵਜ਼ਨ ਕਰੋੜਾਂ ਰੁਪਏ ਦਾ ਵਪਾਰ ਨਹੀਂ ਕਰ ਸਕਿਆ ਹੈ ਜਦੋਂ ਕਿ ਸਿਰਫ ਆਮ ਲੋੜਵੰਦ ਲੋਕ ਈ-ਟਰੇਡ ਦੁਆਰਾ ਆਰਡਰ ਕਰ ਰਹੇ ਹਨ ਤੇ ਤਾਲਾਬੰਦੀ ਕਾਰਨ ਲੋਕ ਜ਼ਰੂਰਤ ਪੈਣ ’ਤੇ ਸਿਰਫ ਘਰ ਦੇ ਨੇੜੇ ਦੁਕਾਨਾਂ ’ਤੇ ਜਾ ਰਹੇ ਹਨ।