ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੂਨ
ਦਿੱਲੀ ਪੁਲੀਸ ਨੇ ਕਾਲਕਾਜੀ ਖੇਤਰ ਵਿੱਚ ਦੋ ਗੈਰਕਾਨੂੰਨੀ ਹੁੱਕਾ ਬਾਰਾਂ ਦਾ ਪਰਦਾਫਾਸ਼ ਕਰਦਿਆਂ ਮਾਲਕਾਂ ਸਣੇ 29 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਗੈਰ ਕਾਨੂੰਨੀ ਹੁੱਕਾ ਬਾਰਾਂ ਦੇ ਮਾਲਕਾਂ ਦੀ ਪਛਾਣ ਗੋਵਿੰਦਪੁਰੀ ਐਕਸਟੈਂਸ਼ਨ ਦੇ ਮੋਨੂੰ (32), ਚਿਰਾਗ ਦਿੱਲੀ ਦਾ ਰੋਹਿਤ (25), ਕਾਲਕਾਜੀ ਦਾ ਕਰਨ ਨਈਅਰ (32) ਤੇ ਗੋਵਿੰਦਪੁਰੀ ਦਾ ਆਦਿਤਿਆ ਦੀਕਸ਼ਿਤ (28) ਵਜੋਂ ਹੋਈ ਹੈ। ਮਾਲਕ ਮੋਨੂੰ ਅਤੇ ਰੋਹਿਤ ਸਮੇਤ ਪੰਜ ਗਾਹਕਾਂ ਨੂੰ ਫੜ ਲਿਆ ਗਿਆ ਹੈ। ਦੋ ਦਿਨਾਂ ਬਾਅਦ ਕਾਲਕਾਜੀ ਵਿੱਚ ਇੱਕ ਹੋਰ ਕੈਫੇ ਉੱਤੇ ਛਾਪਾ ਮਾਰਿਆ ਗਿਆ।ਪੁਲੀਸ ਅਧਿਕਾਰੀ ਨੇ ਦੱਸਿਆ ਕਿ 12 ਜੂਨ ਨੂੰ ਪੁਲੀਸ ਗੋਵਿੰਦਪੁਰੀ ਐਕਸਟੈਂਸ਼ਨ ਨੇੜੇ ਸਾਉਂਡ ਐਂਡ ਫੋਗ ਨਾਮੀ ਇੱਕ ਕੈਫੇ ਕੋਲ ਪਹੁੰਚੀ ਜਿਥੇ ਕਈ ਗਾਹਕਾਂ ਨੂੰ ਹੁੱਕਾ ਮਿਲਿਆ ਹੋਇਆ ਸੀ। ਕੈਫੇ ਵਿੱਚ ਛਾਪਾ ਮਾਰਿਆ ਤੇ ਇਸ ਦੇ ਮਾਲਕਾਂ ਮੋਨੂੰ ਅਤੇ ਰੋਹਿਤ ਨੂੰ ਸਮੇਤ ਪੰਜ ਗਾਹਕਾਂ ਨੂੰ ਕਾਬੂ ਕਰ ਲਿਆ।