ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਮਾਰਚ
ਕੇਂਦਰੀ ਸਿਹਤ ਤੇ ਰਸਾਇਣ ਅਤੇ ਖਾਦ ਮੰਤਰੀ ਡਾ. ਮਨਸੁਖ ਮਾਂਡਵੀਆ ਤੇ ਹੋਰ ਪਤਵੰਤੇ ਅੱਜ ਨਵੀਂ ਦਿੱਲੀ ਦੇ ਪੁਰਾਣਾ ਕਿਲਾ ਵਿਚ ਸਿਹਤ ਵਿਰਾਸਤੀ ਵਾਕ ਵਿੱਚ ਸ਼ਾਮਲ ਹੋਏ। ਇਸ ਵਿੱਚ ਪੈਦਲ ਚੱਲਣ ਦੇ ਸਿਹਤ ਲਾਭਾਂ ਤੇ ਜਨ ਔਸ਼ਧੀ ਜੈਨਰਿਕ ਦਵਾਈਆਂ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ।
ਜਨ ਔਸ਼ਧੀ ਦਿਵਸ ਹਫ਼ਤਾਵਾਰੀ ਜਸ਼ਨਾਂ ਦੇ ਚੌਥੇ ਦਿਨ ਜਨ ਔਸ਼ਧੀ ਦਿਵਸ ’ਤੇ ਸੈਰ ਕਰਨ, ਕੁਝ ਸਰੀਰਕ ਗਤੀਵਿਧੀਆਂ ਕਰ ਕੇ ਤੰਦਰੁਸਤੀ ਦਾ ਸੰਦੇਸ਼ ਫੈਲਾਉਣ ਅਤੇ ਜਨ ਔਸ਼ਧੀ ਵਿਚ ਉਪਲਬਧ ਮਿਆਰੀ ਅਤੇ ਸਸਤੀਆਂ ਜੈਨਰਿਕ ਦਵਾਈਆਂ ਦਾ ਸੰਦੇਸ਼ ਫੈਲਾਉਣ ਲਈ 9 ਸ਼ਹਿਰਾਂ ਵਿੱਚ 10 ਥਾਵਾਂ ’ਤੇ ਹੈਲਥ ਹੈਰੀਟੇਜ ਵਾਕ ਦਾ ਪ੍ਰਬੰਧ ਕੀਤਾ ਗਿਆ। ਫਾਰਮਾਸਿਊਟੀਕਲ ਐਂਡ ਮੈਡੀਕਲ ਡਿਵਾਈਸ ਬਿਊਰੋ ਆਫ ਇੰਡੀਆ ਨੇ 1 ਮਾਰਚ 2022 ਤੋਂ ਜਨ ਔਸ਼ਧੀ ਦਿਵਸ ਦੇ ਹਫ਼ਤੇ ਭਰ ਦੇ ਜਸ਼ਨਾਂ ਦੀ ਸ਼ੁਰੂਆਤ ਹਫ਼ਤੇ ਭਰ ਵਿੱਚ ਵੱਖ-ਵੱਖ ਸਮਾਗਮ ਕਰ ਕੇ ਕੀਤੀ। ਬਿਊਰੋ ਨੇ ਪਹਿਲਾਂ ਹੀ ਦੇਸ਼ ਭਰ ਵਿੱਚ ਕ੍ਰਮਵਾਰ 1 ਮਾਰਚ, 2 ਮਾਰਚ ਤੇ 3 ਮਾਰਚ, 2022 ਨੂੰ ਜਨ ਔਸ਼ਧੀ ਸੰਕਲਪ ਯਾਤਰਾ, ਮਾਤਰੀ ਸ਼ਕਤੀ ਸਨਮਾਨ ਤੇ ਜਨ ਔਸ਼ਧੀ ਬਾਲ ਮਿੱਤਰ ਦਾ ਪ੍ਰਬੰਧ ਕੀਤਾ ਹੈ। ਇਹ ਪ੍ਰੋਗਰਾਮ ਇਸ ਸਾਲ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਕੀਤਾ ਜਾ ਰਿਹਾ ਹੈ ਜੋ ਕਿ ਭਾਰਤ ਸਰਕਾਰ ਦੀ ਇੱਕ ਪਹਿਲਕਦਮੀ ਹੈ। ਇਸ ਵਿੱਚ ਪ੍ਰਗਤੀਸ਼ੀਲ ਭਾਰਤ ਦੇ 75 ਸਾਲ ਤੇ ਇਸ ਦੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਦੇ ਸ਼ਾਨਦਾਰ ਇਤਿਹਾਸ ਨੂੰ ਚੇਤੇ ਕੀਤਾ ਜਾਵੇਗਾ ਅਤੇ ਇਸ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾਵੇਗੀ।