ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਗਸਤ
ਸਾਲ 2020 ਦੇ ਮੁਕਾਬਲੇ 2021 ਵਿੱਚ ਰਾਜਧਾਨੀ ਵਿੱਚ ਔਰਤਾਂ ਵਿਰੁੱਧ ਅਪਰਾਧਾਂ ਦੇ 14,277 ਕੇਸ ਦਰਜ ਸਨ, ਇਨ੍ਹਾਂ ਅਪਰਾਧਾਂ ਵਿੱਚ 41 ਫ਼ੀਸਦੀ ਦਾ ਵਾਧਾ (10,093 ਕੇਸ) ਹੋਇਆ। 2020 ਵਿੱਚ ਬਲਾਤਕਾਰ ਦੇ 1250 ਕੇਸ ਦਰਜ ਸਨ, 2021 ਵਿੱਚ 2076 ਕੇਸ ਦਰਜ ਸਨ। 2021 ਵਿੱਚ ਹਰ ਤਰ੍ਹਾਂ ਦੇ ਅਪਰਾਧਾਂ ‘ਚ 15 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੇਸਾਂ ਦੀ ਕੁੱਲ ਗਿਣਤੀ ਵਿੱਚ ਵੀ ਲਗਭਗ 17 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਆਰਥਿਕ ਅਪਰਾਧਾਂ ਦੇ ਮਾਮਲਿਆਂ ਵਿੱਚ ਵੀ 2020 ਦੇ ਮੁਕਾਬਲੇ 2021 ਵਿੱਚ ਵਾਧਾ ਹੋਇਆ ਹੈ। ਪਿਛਲੇ ਸਾਲ ਲਗਭਗ 5,143 ਕੇਸ ਸਾਹਮਣੇ ਆਏ ਸਨ ਜਦੋਂਕਿ 2020 ਵਿੱਚ ਇਹ 4,524 ਮਾਮਲੇ ਸਨ।