ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੂਨ
ਦਿੱਲੀ-ਐਨਸੀਆਰ ਵਿੱਚ 57 ਫ਼ੀਸਦ ਲੋਕਾਂ ਨੇ ਖੇਤਰ ਵਿੱਚ ਹਵਾ ਦੀ ਗੁਣਵੱਤਾ ਨੂੰ ‘ਮਾੜਾ’ ਜਾਂ ‘ਬਹੁਤ ਮਾੜਾ’ ਦੱਸਿਆ ਹੈ। ਲੰਗ ਫੇਅਰ ਫਾਊਡੇਸ਼ਨ ਤੇ ਯੂਐਸ ਅੰਬੈਸੀ ਨੇ ਇਹ ਸਰਵੇਖਣ ਕੀਤਾ । ਪ੍ਰਾਜੈਕਟ ‘ਕਲੀਨ ਏਅਰ ਸਿਟੀਜ਼ਨ’ ਤਹਿਤ ਵੱਖ-ਵੱਖ ਪਿਛੋਕੜ ਤੇ ਉਮਰ ਦੇ 1757 ਲੋਕਾਂ ਨੇ ਸਰਵੇਖਣ ਵਿੱਚ ਹਿੱਸਾ ਲਿਆ। ਫੇਫੜਿਆਂ ਦੀ ਦੇਖਭਾਲ ਫਾਊਂਡੇਸ਼ਨ ਨੇ ਕਿਹਾ ਕਿ 57.7 ਫ਼ੀਸਦ ਲੋਕਾਂ ਨੇ ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਨੂੰ ‘ਮਾੜਾ’ ਜਾਂ ‘ਬਹੁਤ ਮਾੜਾ’ ਮੰਨਿਆ। 38.8 ਫ਼ੀਸਦ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਪਿਛਲੇ ਸਾਲ ਸਾਹ ਦੀਆਂ ਸਮੱਸਿਆਵਾਂ ਕਾਰਨ ਹਸਪਤਾਲ ਜਾਣਾ ਪਿਆ ਸੀ।