ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੂਨ
ਦੇਸ਼ ਦੇ ਕਰੀਬ 90 ਆਰਕੀਟੈਕਟਾਂ, ਇਤਿਹਾਸਕਾਰਾਂ, ਵਾਤਾਵਰਨ ਮਾਹਿਰਾਂ, ਵਿਦਿਅਕ ਖੇਤਰ ਦੇ ਲੋਕਾਂ ਤੇ ਕਲਾਕਾਰਾਂ ਦੇ ਇਕ ਗਰੁੱਪ ਵੱਲੋਂ ਦਿੱਲੀ ਅਰਬਨ ਆਰਟ ਕਮਿਸ਼ਨ ਨੂੰ ਲਿਖਿਆ ਕਿ ਕੇਂਦਰ ਸਰਕਾਰ ਦੇ ‘ਸੈਂਟਰਲ ਵਿਸਟਾ ਰੀਡਿਵਲੈਪਮੈਂਟ’ ਪ੍ਰਾਜੈਕਟ ਨੂੰ ਰੱਦ ਕੀਤਾ ਜਾਵੇ। ਇਸ ਪ੍ਰਾਜੈਕਟ ਤਹਿਤ ਮੌਜੂਦਾ ਸੰਸਦ ਭਵਨ ਦੀ ਥਾਂ ਆਧੁਨਿਕ ਇਮਾਰਤ ਉਸਾਰਨ ਸਮੇਤ ਇਸ ਖੇਤਰ ਦਾ ਹੋਰ ਵਿਕਾਸ ਕਰਨਾ ਹੈ। ਪੱਤਰ ਵਿੱਚ ਸੁਪਰੀਮ ਕੋਰਟ ਦੇ ਉਸ ਤਰਕ ਦਾ ਹਵਾਲਾ ਦਿੱਤਾ ਗਿਆ ਜਿਸ ਵਿੱਚ ਕਿਹਾ ਗਿਆ ਹੈ ਕਿ ‘ਸੈਂਟਰਲ ਵਿਸਟਾ’ ਨਾਲ ਜੁੜੇ ਮਾਮਲੇ ਇਸ ਬਾਰੇ ਚੱਲ ਰਹੀ ਸੁਣਵਾਈ ਸਮੇਂ ਇਕ ਹਿੱਸੇ ਵੱਜੋਂ ਪੇਸ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਪੁਰਾਣੀ ਦਿੱਖ ਖ਼ਤਮ ਹੋ ਜਾਵੇਗੀ। ਪੱਤਰ ਵਿੱਚ ਕਿਹਾ ਗਿਆ ਕਿ ਕਮਿਸ਼ਨ ਕੋਲ ਜੋ ਮਸੌਦੇ ਭੇਜੇ ਜਾ ਰਹੇ ਹਨ ਉਹ ਗੁੰਮਰਾਹ ਕਰਨ ਵਾਲੇ ਹਨ। ਇਸ ਮੌਕੇ ਉਨ੍ਹਾਂ ਇਸ ਪ੍ਰਾਜੈਕਟ ਨੂੰ ਛੇਤੀ ਰੱਦ ਕਰਨ ਦੀ ਅਪੀਲ ਕੀਤੀ। ਪੱਤਰ ਉਪਰ ਇਤਿਹਾਸਕਾਰ ਨਰਾਇਣੀ ਗੁਪਤਾ, ਆਰਕੀਟੈਕਟ ਏ.ਜੀ.ਕੇ. ਮੈਨਨ, ਸਿੱਖਿਆ ਸ਼ਾਸਤਰੀ ਸੁਧਾ ਗੋੋਪਾਲ ਕ੍ਰਿਸ਼ਨ ਤੇ ਹੋਰਨਾਂ ਵੱਲੋਂ ਦਸਤਖ਼ਤ ਕੀਤੇ ਗਏ ਹਨ।