ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਮਈ
ਪੱਛਮੀ ਦਿੱਲੀ ਦੇ ਪੰਜਾਬੀ ਬਾਗ਼ ਇਲਾਕੇ ਵਿੱਚ ਈਐੱਸਆਈ ਹਸਪਤਾਲ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਲਈ ਦਿੱਲੀ ਫਾਇਰ ਸਰਵਿਸ ਵੱਲੋਂ 7 ਅੱਗ ਬੁਝਾਊ ਇੰਜਣ ਭੇਜੇ ਗਏ। ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ 1.16 ਵਜੇ ਮਿਲੀ ਤੇ ਇਸ ਨੂੰ 2.25 ਵਜੇ ਤੱਕ ਬੁਝਾਅ ਦਿੱਤਾ ਗਿਆ। ਇਹ ਅੱਗ ਹਸਪਤਾਲ ਦੀ ਤੀਜੀ ਮੰਜ਼ਿਲ ਦੇ ਅਪਰੇਸ਼ਨ ਥੀਏਟਰ ਦੇ ਨਾਲ ਦੇ ਯੂਪੀਐੱਸ ਵਾਲੇ ਕਮਰੇ ਵਿੱਚ ਲੱਗੀ। ਉਸ ਸਮੇਂ ਕਰੀਬ ਡਾਕਟਰੀ ਅਮਲੇ ਦੇ 20 ਲੋਕ ਮੌਜੂਦ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। 50 ਤੋਂ ਜ਼ਿਆਦਾ ਮਰੀਜ਼ਾਂ ਨੂੰ ਵੀ ਸੁਰੱਖਿਅਤ ਹਟਾ ਲਿਆ ਗਿਆ।