ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੂਨ
ਉੱਤਰੀ ਦਿੱਲੀ ਦੇ ਭਲਸਵਾ ਲੈਂਡਫਿਲ ਸਾਈਟ ’ਤੇ ਦੁਪਹਿਰ ਨੂੰ ਅੱਗ ਲੱਗ ਗਈ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਦੁਪਹਿਰ 1.52 ਵਜੇ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। 26 ਅਪਰੈਲ ਨੂੰ ਭਲਸਵਾ ਲੈਂਡਫਿਲ ਸਾਈਟ ‘ਤੇ ਭਿਆਨਕ ਅੱਗ ਲੱਗ ਗਈ ਸੀ। ਇਸ ਸਾਲ ਪੂਰਬੀ ਦਿੱਲੀ ਦੇ ਗਾਜ਼ੀਪੁਰ ਲੈਂਡਫਿਲ ਸਾਈਟ ‘ਤੇ ਅੱਗ ਦੀਆਂ ਤਿੰਨ ਘਟਨਾਵਾਂ ਵਾਪਰੀਆਂ ਸਨ ਜਿਸ ਵਿੱਚ 28 ਮਾਰਚ ਦੀ ਇੱਕ ਘਟਨਾ ਵੀ ਸ਼ਾਮਲ ਸੀ ਜਿਸ ਨੂੰ ਆਖਰਕਾਰ 50 ਘੰਟਿਆਂ ਤੋਂ ਵੱਧ ਸਮੇਂ ਬਾਅਦ ਕਾਬੂ ਕੀਤਾ ਗਿਆ ਸੀ। ਭਲਸਵਾ ਵਿਖੇ ਲੱਗੀ ਅੱਗ 22 ਦਿਨ ਧੁਖਦੀ ਰਹੀ ਸੀ। ਅਧਿਕਾਰੀਆਂ ਦੌਰਾਨ ਇੱਥੇ ਗਰਮੀ ਦੌਰਾਨ ਮੀਥਾਇਨ ਗੈਸ ਨਿਕਲਦੀ ਹੈ ਜੋ ਖ਼ੁਦ-ਬ-ਖ਼ੁਦ ਅੱਗ ਫੜ ਜਾਂਦੀ ਹੈ।