ਨਵੀਂ ਦਿੱਲੀ: ਇੱਥੋਂ ਦੇ ਪੱਛਮੀ ਦਿੱਲੀ ਦੇ ਨਾਂਗਲੋਈ ਖੇਤਰ ਵਿੱਚ ਅੱਜ ਇੱਕ ਜੁੱਤੀਆਂ ਬਣਾਉਣ ਵਾਲੀ ਫੈਕਟਰੀ ਨੂੰ ਅੱਗ ਲੱਗ ਗਈ। ਇਸ ਦੌਰਾਨ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇਸ ਮੌਕੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਗ ਲੱਗਣ ਦੀ ਸੂਚਨਾ ਦੁਪਹਿਰ ਕਰੀਬ ਤਿੰਨ ਵਜੇ ਮਿਲੀ। ਇਸ ਮਗਰੋਂ ਵਿਭਾਗ ਵੱਲੋਂ ਤੁਰੰਤ ਘਟਨਾ ਸਥਾਨ ’ਤੇ ਕਰੀਬ 24 ਫਾਇਰ ਟੈਂਡਰ ਭੇਜੇ ਗਏ। ਖਬ਼ਰ ਲਿਖੇ ਜਾਣ ਤੱਕ ਅੱਗ ਬੁਝਾਉਣ ਦਾ ਅਮਲ ਜਾਰੀ ਸੀ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਅੱਗ ਦੇ ਹੋਰ ਸੁਲਘਣ ਦੇ ਡਰੋਂ ਫਾਇਰ ਵਿਭਾਗ ਦਾ ਅਮਲਾ ਘਟਨਾ ਸਥਾਨ ’ਤੇ ਅਜੇ ਵੀ ਹਾਜ਼ਰ ਸੀ। ਇਸ ਦੌਰਾਨ ਘਟਨਾ ਸਥਾਨ ’ਤੇ ਪੁਲੀਸ ਵੀ ਪਹੁੰਚ ਗਈ ਸੀ। -ਪੀਟੀਆਈ