ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 15 ਸਤੰਬਰ
ਅਦਾਕਾਰ ਸੋਨੂੰ ਸੂਦ ਨਾਲ ਸਬੰਧਤ ਮੁੰਬਈ ਵਿਚਲੀਆਂ ਛੇ ਥਾਵਾਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ ਮਾਰੇ ਗਏ। ਸਕੂਲੀ ਵਿਦਿਆਰਥੀਆਂ ਲਈ ਦਿੱਲੀ ਸਰਕਾਰ ਦੇ ਸਲਾਹਕਾਰ ਪ੍ਰੋਗਰਾਮ ਦੇ ਬ੍ਰਾਂਡ ਅੰਬੈਸਡਰ ਬਣਨ ਤੋਂ ਕੁਝ ਦਿਨਾਂ ਬਾਅਦ ਆਮਦਨ ਕਰ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ। ਦੇਸ਼ਿਵਆਪੀ ਤਾਲਾਬੰਦੀ ਦੌਰਾਨ ਇਸ ਅਦਾਕਾਰ ਨੇ ਲੋਕਾਂ ਦੀ ਕਾਫੀ ਮਦਦ ਕੀਤੀ ਸੀ ਤੇ ਉਨ੍ਹਾਂ ਪੱਲਿਓਂ ਪੈਸੇ ਖਰਚ ਕੇ ਬੱਸਾਂ, ਰੇਲ ਗੱਡੀਆਂ ਤੇ ਹਵਾਈ ਜਹਾਜ਼ਾਂ ਰਾਹੀਂ ਆਪੋ ਆਪਣੇ ਘਰਾਂ ਨੂੰ ਭੇਜਿਆ ਸੀ।