ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਕਤੂਬਰ
ਜੀਐੱਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਡੀਜੀਜੀਆਈ) ਗੁਰੂਗ੍ਰਾਮ ਜ਼ੋਨਲ ਯੂਨਿਟ (ਜੀਜੇਯੂ) ਨੇ ਜਾਅਲੀ ਦਸਤਾਵੇਜ਼ਾਂ ‘ਤੇ ਜਾਅਲੀ ਫਰਮਾਂ ਸਥਾਪਤ ਕਰਨ,ਚਲਾਉਣ ਤੇ ਝੂਠੇ ‘ਇਨਪੁਟ ਟੈਕਸ ਕ੍ਰੈਡਿਟ’ (ਆਈਟੀਸੀ) ਨੂੰ ਬਿਨਾਂ ਚਲਾਨ ਜਾਰੀ ਕਰਨ’ ਤੇ 190 ਕਰੋੜ ਰੁਪਏ ਪਾਸ ਕਰਨ ਦੇ ਦੋਸ਼ ‘ਚ ਦਿੱਲੀ ਵਾਸੀ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਦੀ ਜਾਂਚ ਤੋਂ ਪਤਾ ਲੱਗਿਆ ਕਿ ਸ਼ਮਸ਼ਾਦ ਸੈਫੀ ਨੇ ਗੈਰ-ਮੌਜੂਦ ਵਿਅਕਤੀਆਂ ਦੇ ਨਾਮ ’ਤੇ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਨਵੀਂ ਦਿੱਲੀ ਵਿੱਚ ਮੇਸਟਰਸ ਟੈਕਨੋ ਇਲੈਕਟ੍ਰੀਕਲ ਤੇ ਮੈਸਰਜ਼ ਲਤਾ ਸੇਲਜ਼ ਸਥਾਪਤ ਕੀਤੀ। ਮੈਸਰਜ਼ ਟੈਕਨੋ ਨੇ 98.09 ਕਰੋੜ ਰੁਪਏ ਦੀ ਧੋਖਾਧੜੀ ਆਈਟੀਸੀ ਮੈਸਰਜ਼ ਲਤਾ ਨੂੰ ਸੌਂਪ ਦਿੱਤੀ, ਜਿਸ ਨਾਲ ਵੱਖ-ਵੱਖ ਗੈਰ-ਮੌਜੂਦ ਕੰਪਨੀਆਂ ਨੂੰ 69.59 ਕਰੋੜ ਰੁਪਏ ਦੀ ਹੇਰਾ-ਫੇਰੀ ਕੀਤੀ। ਸੈਫੀ ’ਤੇ ਚਾਰ ਹੋਰ ਜਾਅਲਸ਼ਾਜੀ ਫਰਮਾਂ ਬਣਾਉਣ ਦਾ ਵੀ ਦੋਸ਼ ਲਾਇਆ ਗਿਆ ਜਿਵੇਂ ਕਿ ਮੈਸਰਸ ਗਲੈਕਸੀ ਐਂਟਰਪ੍ਰਾਈਜ਼ਜ਼, ਮੈਸਰਜ਼ ਮੂਨ, ਮੈਸਰਜ਼ ਸਿਧਾਰਥ ਐਂਟਰਪ੍ਰਾਈਜਸ ਤੇ ਮੈਸਰਜ਼ ਐਂਟਰਪ੍ਰਾਈਜਜ ਨਵੀਂ ਦਿੱਲੀ ਸਥਿਤ ਸਨ । ਸਾਰੀਆਂ ਫਰਮਾਂ ਨੇ ਮਾਲ ਦੀ ਅਸਲ ਸਪਲਾਈ ਤੋਂ ਬਿਨਾਂ ਸਿਰਫ ਚਲਾਨ ਸਪਲਾਈ ਕੀਤੇ ਸਨ । ਮੁਲਜ਼ਮ ਦੁਆਰਾ 190 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਜਾਅਲਸ਼ਾਜੀ ਕੀਤੀ। ਜਾਂਚ ਵਿਚ ਪਤਾ ਲਗਾਇਆ ਗਿਆ ਕਿ ਸੈਫੀ ਇਸ ਰੈਕੇਟ ਵਿਚ ਇਕ ਅਹਿਮ ਵਿਅਕਤੀ ਸੀ। ਸੈਫੀ ਨੂੰ 9 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।