ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਸ਼ਾਸਤ ਐੱਮਸੀਡੀ ਨੇ ਆਪਣੇ ਲੋਕਾਂ ਤੇ ਇੱਕ ਨਿੱਜੀ ਕਲੀਨਿਕ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਜ਼ਮੀਨ ਮੁਫਤ ਦੇਣ ਦਾ ਫੈਸਲਾ ਕੀਤਾ ਹੈ। ਪਹਿਲੀ ਸਤੰਬਰ ਨੂੰ ਐੱਨਡੀਐੱਮਸੀ ਦੀ ਸਥਾਈ ਕਮੇਟੀ ਵਿੱਚ ਲਿਆਂਦਾ ਗਿਆ ਮਤਾ ਪਾਸ ਕਰ ਦਿੱਤਾ ਗਿਆ ਹੈ। ਮਤੇ ’ਚ ਸਪਸ਼ਟ ਲਿਖਿਆ ਗਿਆ ਹੈ ਕਿ ਐੱਨਡੀਐੱਮਸੀ ਖਾਲੀ ਇਮਾਰਤ ਤੇ ਜ਼ਮੀਨ ਦਾ ਲਾਇਸੈਂਸ ਬਿਨਾਂ ਕਿਸੇ ਫੀਸ ਦੇ ਦੇਵੇਗੀ। ਇਹ ਦੁਨੀਆ ਦਾ ਪਹਿਲਾ ਲਾਇਸੈਂਸ ਹੋਵੇਗਾ ਜਿਸ ਤਹਿਤ ਕਰੋੜਾਂ ਰੁਪਏ ਦੀ ਜ਼ਮੀਨ ਇਸ ਦੇ ਲੋਕਾਂ ਨੂੰ ਬਿਨਾਂ ਕਿਸੇ ਫੀਸ ਦੇ ਦਿੱਤੀ ਜਾਵੇਗੀ। ਭਾਜਪਾ ਐਮਸੀਡੀ ਤੋਂ ਭੱਜਣ ਦੀ ਤਿਆਰੀ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਇਹ ਇੱਕ ਪੈਸਾ ਦੀ ਕੀਮਤ ’ਤੇ ਸਾਰੀ ਸੰਪਤੀ ਤੇ ਆਮਦਨੀ ਦੇ ਸਰੋਤਾਂ ਨੂੰ ਵੰਡਣ ਦੀ ਤਿਆਰੀ ਕਰ ਰਹੀ ਹੈ।