ਨਵੀਂ ਦਿੱਲੀ, 5 ਜੂਨ
ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਥੇ ਆਮ ਆਦਮੀ ਪਾਰਟੀ ਦੀ ਜਨ ਰੋਸ ਰੈਲੀ ਵਿੱਚ ਕਿਹਾ ਕਿ ਕਸ਼ਮੀਰੀ ਪੰਡਤਾਂ ਨੂੰ ਘਰ ਛੱਡਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, 1990 ਦੇ ਦਹਾਕੇ ਵਿੱਚ ਜੋ ਹੋਇਆ ਸੀ, ਉਹ ਦੁਹਰਾਇਆ ਜਾ ਰਿਹਾ ਹੈ। ਭਾਜਪਾ ਸਰਕਾਰ ਕਸ਼ਮੀਰੀ ਪੰਡਿਤਾਂ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਰਹੀ ਹੈ। ਇਸ ਬਾਰੇ ਕੇਂਦਰ ਨੇ ਕਈ ਮੀਟਿੰਗਾਂ ਹੋਈਆਂ ਹਨ ਤੇ ਹਰ ਕੇਂਦਰ ਦੀ ਕਾਰਜ ਯੋਜਨਾ ਬਾਰੇ ਜਾਣਨਾ ਚਾਹੁੰਦਾ ਹੈ। ਭਾਜਪਾ ਕਸ਼ਮੀਰ ਨੂੰ ਨਹੀਂ ਸੰਭਾਲ ਸਕਦੀ, ਉਹ ਸਿਰਫ ਗੰਦੀ ਰਾਜਨੀਤੀ ਕਰਨਾ ਜਾਣਦੀ ਹੈ। ਕਿਰਪਾ ਕਰਕੇ ਕਸ਼ਮੀਰ ‘ਤੇ ਰਾਜਨੀਤੀ ਨਾ ਕਰੋ। ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਘਟੀਆ ਰਾਜਨੀਤੀ ਕਰਨਾ ਬੰਦ ਕਰੇ, ਕਸ਼ਮੀਰ ਹਮੇਸ਼ਾ ਭਾਰਤ ਦਾ ਹਿੱਸਾ ਰਹੇਗਾ।