ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਮਈ
ਭੁਪਿੰਦਰ ਸਿੰਘ ਭੱਲਾ ਆਈਏਐੱਸ ਨੂੰ ਨਵੀਂ ਦਿੱਲੀ ਨਗਰ ਕੌਂਸਲ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਏ.ਜੀ.ਐਮ.ਯੂ.ਟੀ. ਦੇ 1990 ਦੇ ਆਈ.ਏ.ਐੱਸ ਅਧਿਕਾਰੀ ਹਨ। ਜ਼ਿਕਰਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਵਿੱਚ ਮੁੱਖ ਸਕੱਤਰ ਦਾ ਤਬਾਦਲਾ ਹੋਣ ਤੋਂ ਬਾਅਦ ਨਵੀਂ ਦਿੱਲੀ ਨਗਰ ਕੌਂਸਲ (ਐਨਡੀਐਮਸੀ) ਦੇ ਚੇਅਰਮੈਨ ਦਾ ਅਹੁਦਾ ਚਾਰ ਮਹੀਨੇ ਤੋਂ ਖਾਲੀ ਸੀ। ਸ੍ਰੀ ਭੱਲਾ, ਜੋ ਇਸ ਸਮੇਂ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਵਿੱਚ ਵਧੀਕ ਮੁੱਖ ਸਕੱਤਰ ਹਨ, ਦੀ ਨਗਰ ਕੌਂਸਲ ਦੇ ਚੇਅਰਮੈਨ ਵਜੋਂ ਨਿਯੁਕਤੀ ਕਰਕੇ ਅਹੁਦੇ ਨੂੰ ਭਰਿਆ ਗਿਆ ਹੈ। ਜਾਣਕਾਰੀ ਮੁਤਾਬਿਕ ਐੱਨਡੀਐੱਮਸੀ ਨੇ ਆਪਣੇ ਖੇਤਰ ਵਿੱਚ ਆਉਣ ਵਾਲੇ ਹਿੱਸਿਆਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਯੋਜਨਾ ਬਣਾਈ ਹੈ। ਇਸ ਦੌਰਾਨ ਪੂਰੇ ਕਨਾਟ ਪਲੇਸ ਵਿੱਚ ਮਸ਼ੀਨਾਂ ਨਾਲ ਸਫਾਈ ਲਈ 28 ਕਰੋੜ ਰੁਪਏ ਖਰਚ ਕੀਤੇ ਜਾਣਗੇ।