ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਫਰਵਰੀ
ਬੀਮਾ ਕੰਪਨੀਆਂ ਦੀ ਸਾਂਝੀ ਸੰਸਥਾ ਇੰਸ਼ਰੈਂਸ ਬਰੋਕਰਸ ਐਸੋਸੀਏਸ਼ਨ (ਆਈਬੀਏਆਈ) ਵੱਲੋਂ ਇਸ ਵਿੱਤੀ ਵਰ੍ਹੇ ਦੇ ਬਜਟ ਨੂੰ ਰਾਜਧਾਨੀ ਦੀਆਂ ਲੋੜਾਂ ਮੁਤਾਬਕ ਤੇਜ਼ੀ ਨਾਲ ਬੀਮਾ ਖੇਤਰ ਨੂੰ ਹੁਲਾਰਾ ਦੇਣ ਵਾਲਾ ਤੇ ਬੀਮਾ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਵਿੱਚ ਵਾਧਾ ਕਰਨ ਵਿੱਚ ਮਦਦਗਾਰ ਕਰਾਰ ਦਿੱਤਾ ਗਿਆ। ਆਈਬੀਏਆਈ ਦੇ ਪ੍ਰਧਾਨ ਸੁਨੀਲ ਬੋਹਰਾ ਨੇ ਕਿਹਾ ਕਿ ਗੱਡੀਆਂ ਦੇ ਕੜਾਬੇ ਵਿੱਚ ਸ਼ਾਮਲ ਕਰਨ ਵੱਜੋਂ ਉਮਰ ਵਿੱਚ ਤਬਦੀਲੀ ਨਾਲ ਨਵੀਆਂ ਗੱਡੀਆਂ ਦੀ ਵਿਕਰੀ ਵਧੇਗੀ ਇਸ ਨਾਲ ਨਵੇਂ ਵਹੀਕਲ ਪ੍ਰੀਮੀਅਮ ਵਿੱਚ ਵਾਧਾ ਹੋਵੇਗਾ। ਇਸ ਦੌਰਾਨ ਸ੍ਰੀ ਬੋਹਰਾ ਨੇ ਕਿਹਾ ਕਿ ਸਿੱਧੇ ਵਿਦੇਸ਼ੀ ਨਿਵੇਸ਼ ਵਿੱਚ ਬੀਮਾ ਖੇਤਰ ਵਿੱਚ 49 ਫ਼ੀਸਦ ਤੋਂ ਵਧਾ ਕੇ 74 ਫ਼ੀਸਦ ਕਰਨ ਨਾਲ ਇਸ ਸਨਅਤ ਨੂੰ ਵੱਡਾ ਹੁੰਗਾਰਾ ਮਿਲੇਗਾ। ਬਜਟ ਵਿੱਚ ਇਕ ਪਬਲਿਕ ਖੇਤਰ ਦੀ ਕੰਪਨੀ ਦਾ ਨਿੱਜੀਕਰਨ ਦਾ ਮਤਾ ਪੇਸ਼ ਕੀਤਾ ਗਿਆ ਹੈ।