ਨਵੀਂ ਦਿੱਲੀ, 10 ਮਈ
ਦੱਖਣ ਦਿੱਲੀ ਨਗਰ ਨਿਗਮ (ਐੱਸਡੀਐੱਮਸੀ) ਦੇ ਅਧਿਕਾਰੀਆਂ ਵੱਲੋਂ ਅੱਜ ਬੁਲਡੋਜ਼ਰਾਂ ਨਾਲ ਨਿਊ ਫਰੈਂਡਜ਼ ਕਲੋਨੀ ਸਥਿਤ ਗੁਰਦੁਆਰਾ ਰੋਡ ‘ਤੇ ਪਹੁੰਚ ਕੇ ਨਾਜਾਇਜ਼ ਆਰਜ਼ੀ ਉਸਾਰੀਆਂ ਨੂੰ ਹਟਾਇਆ ਗਿਆ। ਸੋਮਵਾਰ ਨੂੰ ਨਗਰ ਨਿਗਮ ਦੇ ਅਧਿਕਾਰੀ ਸ਼ਾਹੀਨ ਬਾਗ ਪੁੱਜੇ ਸਨ ਪਰ ਸਥਾਨਕ ਲੋਕਾਂ ਅਤੇ ਸਿਆਸਤਦਾਨਾਂ ਦੇ ਵਿਰੋਧ ਤੋਂ ਬਾਅਦ ਉਹ ਬਿਨਾਂ ਕੋਈ ਕਾਰਵਾਈ ਕੀਤੇ ਪਰਤ ਗਏ। ਐੱਸਡੀਐੱਮਸੀ ਸੈਂਟਰਲ ਜ਼ੋਨ ਦੇ ਪ੍ਰਧਾਨ ਰਾਜਪਾਲ ਸਿੰਘ ਨੇ ਦੱਸਿਆ ਕਿ ਨਿਊ ਫਰੈਂਡਜ਼ ਕਲੋਨੀ ਵਿੱਚ ਕਬਜ਼ਾ ਵਿਰੋਧੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।