ਨਵੀਂ ਦਿੱਲੀ, 24 ਅਪਰੈਲ
ਪੁਲੀਸ ਨੇ ਨਯਤੀ ਹੈਲਥਕੇਅਰ ਦੀ ਚੇਅਰਪਰਸਨ ਨੀਰਾ ਰਾਡੀਆ ਤੇ ਸੱਤ ਹੋਰਾਂ ਖਿਲਾਫ ਕੇਸ ਦਰਜ ਕੀਤਾ ਹੈ। ਇਨ੍ਹਾਂ ’ਤੇ ਕਰੋਨਾ ਮਰੀਜ਼ ਦੇ ਇਲਾਜ ਵਿਚ ਲਾਪ੍ਰਵਾਹੀ ਵਰਤਣ ਦੇ ਦੋਸ਼ ਲੱਗੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਨੇ ਕਰੋਨਾ ਮਰੀਜ਼ ਨੂੰ ਬਿਨਾਂ ਕੋਈ ਜਾਣਕਾਰੀ ਦਿੱਤੇ ਛੁੱਟੀ ਦੇ ਦਿੱਤੀ ਜਿਸ ਦੀ ਹਸਪਤਾਲ ਤੋਂ ਛੁੱਟੀ ਮਗਰੋਂ ਮੌਤ ਹੋ ਗਈ। ਇਸ ਸਬੰਧੀ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਸ਼ਿਕਾਇਤ ਕੀਤੀ ਸੀ।