ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਕਤੂਬਰ
ਇਥੇ ਦਿੱਲੀ ਦੇ ਜੰਤਰ ਮੰਤਰ ਉਪਰ ਹਾਥਰਸ ਬਲਾਤਕਾਰ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਖ਼ਿਲਾਫ਼ ਦਿੱਲੀ ਪੁਲੀਸ ਵੱਲੋਂ ਮਹਾਮਾਰੀ ਐਕਟ ਸਮੇਤ ਹੋਰ ਧਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਸੰਸਦ ਮਾਰਗ ਥਾਣੇ ਵਿੱਚ ਪੁਲੀਸ ਵੱਲੋਂ ਦਫ਼ਾ 144 ਤੋੜਨ, ਕੋਵਿਡ ਮਹਾਂਮਾਰੀ ਐਕਟ ਦੀ ਧਾਰਾ 3, ਕੁਦਰਤੀ ਆਫ਼ਤ ਪ੍ਰਬੰਧਨ ਦੀ ਦਫ਼ਾ 51ਬੀ, ਤੇ ਧਾਰਾ 188 ਤਹਿਤ ਮੁਕੱਦਮਾ ਨੰਬਰ 135/2020 ਹੇਠ ਦਰਜ ਕੀਤੇ ਹਨ।