ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜਨਵਰੀ
ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਅੱਜ ਈ-ਵੋਟਿੰਗ ਪ੍ਰਣਾਲੀ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ। ਕੈਟ ਦੇ ਪ੍ਰਧਾਨ ਬੀਸੀ ਭਾਰਤੀ ਤੇ ਜਨਰਲ ਸਕੱਤਰ ਸੁਸ਼ੀਲ ਚੰਦਰਾ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਭੇਜੇ ਇੱਕ ਪੱਤਰ ਵਿੱਚ ਤਾਕੀਦ ਕੀਤੀ ਹੈ ਕਿ ਕੋਵਿਡ ਦੇ ਮੌਜੂਦਾ ਨਾਜ਼ੁਕ ਪੜਾਅ ਦੌਰਾਨ ਕਮਿਸ਼ਨ ਨੇ ਤਕਨਾਲੌਜੀ ਦੀ ਸਰਵੋਤਮ ਵਰਤੋਂ ਦੀ ਸ਼ੁਰੂਆਤ ਕੀਤੀ ਹੈ। ਮੋਬਾਈਲ ਐਪ ਦੀ ਵਰਤੋਂ ਕਰਨ ਦਾ ਐਲਾਨ ਕਰਕੇ ਤੇ ਉਮੀਦਵਾਰਾਂ ਨੂੰ ਆਨਲਾਈਨ ਸਿਸਟਮ ਰਾਹੀਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਜ਼ਾਦੀ ਦਿੱਤੀ ਹੈ। ਸ੍ਰੀ ਭਾਰਤੀ ਨੇ ਕਮਿਸ਼ਨ ਨੂੰ ਇੱਕ ‘ਈ-ਵੋਟਿੰਗ’ ਪ੍ਰਣਾਲੀ ਸ਼ੁਰੂ ਕਰਨ ਦਾ ਸੁਝਾਅ ਦਿੱਤਾ, ਜਿਸ ਰਾਹੀਂ ਵੋਟਰ ਇੰਟਰਨੈੱਟ ਦੀ ਪਹੁੰਚ ਵਾਲੇ ਕਿਸੇ ਵੀ ਡਿਵਾਈਸ ਨਾਲ ਦੁਨੀਆ ਵਿੱਚ ਕਿਤੇ ਵੀ ਆਪਣੀ ਵੋਟ ਪਾ ਸਕਦੇ ਹਨ।