ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਗਸਤ
ਬੈਂਗਲੁਰੂ ਵਿੱਚ ਸਟੈਂਡ-ਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਦੇ ਸ਼ੋਅ ਰੱਦ ਕੀਤੇ ਜਾਣ ਤੋਂ ਪੰਜ ਦਿਨ ਬਾਅਦ, ਉਸ ਦੀਆਂ ਹਿੰਦੂ ਦੇਵੀ-ਦੇਵਤਿਆਂ ਤੇ ਸਨਾਤਨ ਧਰਮ ਵਿਰੁੱਧ ਟਿੱਪਣੀਆਂ ਲਈ ਹਿੰਦੂ ਸੈਨਾ ਨੇ ਵੀਰਵਾਰ 25 ਅਗਸਤ ਨੂੰ ਦਿੱਲੀ ਪੁਲੀਸ ਕਮਿਸ਼ਨਰ ਤੇ ਦਿੱਲੀ ਨਗਰ ਨਿਗਮ (ਐਮਸੀਡੀ) ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਆਉਣ ਵਾਲੇ ਸ਼ੋਅ ਨੂੰ ਰੱਦ ਕਰਨ ਲਈ ਕਿਹਾਲ ਹੈ। ਉਨ੍ਹਾਂ ਦਾ ਸ਼ੋਅ ‘ਡੋਂਗਰੀ ਟੂ ਨੋਵਰ’ 28 ਅਗਸਤ ਨੂੰ ਦਿੱਲੀ ਦੇ ਕੇਦਾਰਨਾਥ ਸਾਹਨੀ ਆਡੀਟੋਰੀਅਮ ’ਚ ਹੋਣ ਵਾਲਾ ਹੈ। ਉਸ ਨੇ ਬੈਂਗਲੁਰੂ ਵਿੱਚ ਵੀ ਅਜਿਹਾ ਹੀ ਪ੍ਰਦਰਸ਼ਨ ਕਰਨਾ ਸੀ ਜਦੋਂ ਸਿਟੀ ਪੁਲੀਸ ਨੇ 19 ਅਗਸਤ ਨੂੰ ਹੋਣ ਵਾਲੇ ਇੱਕ ਸ਼ੋਅ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਸ਼ੋਅ ਤੋਂ ਇਕ ਦਿਨ ਪਹਿਲਾਂ ਕਾਮੇਡੀਅਨ ਨੇ ਕਿਹਾ ਸੀ ਕਿ ਇਸ ਨੂੰ ਸਿਹਤ ਕਾਰਨਾਂ ਕਰ ਕੇ ਰੱਦ ਕਰ ਦਿੱਤਾ ਗਿਆ ਸੀ।