ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਫਰਵਰੀ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਸਤਬੀਰ ਸਿੰਘ ਦੀ ਅਗਵਾਈ ਹੇਠ ਮੁੱਖ ਹਾਲ ’ਚ ‘ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ’ ਸਬੰਧੀ ਇੱਕ ਸਮਾਗਮ ਕਰਵਾਇਆ ਗਿਆ। ਸੀਨੀਅਰ ਇੰਚਾਰਜ ਰਮਿੰਦਰ ਕੌਰ ਨੇ ਪ੍ਰਿੰਸੀਪਲ ਨੂੰ ਜੀ ਆਇਆਂ ਆਖਿਆ। ਇਸ ਮੌਕੇ ਵਿਦਿਆਰਥੀਆਂ ਦੇ ‘ਪੈਂਤੀ ਅੱਖਰੀ’ ਸੁਣਾਉਣ ਦੇ ਮੁਕਾਬਲੇ ਕਰਵਾਏ ਗਏ। ਪੈਂਤੀ ਅੱਖਰੀ ਸੁਣਾਉਣ ਵਾਲੇ ਹਰਮਨ ਸਿੰਘ, ਵੈਭਵ ਮਲਿਕ, ਅੰਸ਼ਿਕਾ, ਰੀਤਿਕਾ, ਪ੍ਰਣਵ, ਰੀਆ ਅਤੇ ਗੀਤਿਕਾ ਨੂੰ ਪ੍ਰਿੰਸੀਪਲ ਸਤਬੀਰ ਸਿੰਘ ਤੇ ਮੈਡਮ ਰਮਿੰਦਰ ਕੌਰ ਵੱਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।