ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਸਤੰਬਰ
ਦਿੱਲੀ ਵਿੱਚ ਕਰੋਨਾ ਕਾਰਨ 37 ਲੋਕਾਂ ਦੀ ਮੌਤ ਹੋ ਗਈ ਤੇ ਹੁਣ ਤੱਕ ਦਿੱਲੀ ਅੰਦਰ 5051 ਮੌਤਾਂ ਕੋਵਿਡ-19 ਕਾਰਨ ਹੋ ਚੁੱਕੀਆਂ ਹਨ। ਬੀਤੇ 24 ਘੰਟਿਆਂ ਦੌਰਾਨ 3816 ਪਾਜ਼ੇਟਿਵ ਮਾਮਲੇ ਆਉਣ ਨਾਲ ਕੁੱਲ ਮਰੀਜ਼ ਢਾਈ ਲੱਖ ਤੋਂ ਵੱਧ ਹੋ ਗਏ ਹਨ। ਕੁੱਲ ਅੰਕੜਾ 253075 ਹੋ ਗਿਆ ਹੈ
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹੇ ਦੇ ਪੱਤਰਕਾਰ ਤਰੁਣ ਗੋਇਲ ਦੇ ਪਿਤਾ ਦੀ ਅੱਜ ਸਵੇਰੇ ਅਗਰੋਹਾ ਮੈਡੀਕਲ ਹਸਪਤਾਲ ਵਿੱਚ ਕਰੋਨਾ ਕਾਰਨ ਮੌਤ ਹੋ ਗਈ। ਪੱਤਰਕਾਰ ਜੱਥੇਬੰਦੀਆਂ ਤੇ ਸਹਿਰ ਦੀਆਂ ਸਮਾਜਸੇਵੀ ਜੱਥੇਬੰਦੀਆਂ ਨੇ ਜ਼ਿਲ੍ਹੇ ਵਿੱਚ ਕਰੋਨਾ ਨਾਲ ਹੋਈ 29ਵੀ ਮੌਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜ਼ਿਲ੍ਹੇ ਵਿੱਚ 18 ਨਵੇਂ ਮਾਮਲੇ ਆਏ।