ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਕਤੂਬਰ
ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1 ਅਰਬ ਵੈਕਸੀਨ ਖੁਰਾਕਾਂ ਦਾ ਮੀਲ ਪੱਥਰ ਹਾਸਲ ਕਰਨ ’ਤੇ ਨਾਗਰਿਕਾਂ ਨੂੰ ਵਧਾਈ ਦੇਣ ਵਾਲੇ ਰਾਸ਼ਟਰ ਦੇ ਸੰਬੋਧਨ ਦੇ ਘੰਟਿਆਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਮੀਲ ਪੱਥਰ ਹੋ ਸਕਦਾ ਸੀ ਅਤੇ ਇਹ ਟੀਚਾ ਘੱਟੋ ਘੱਟ ਛੇ ਮਹੀਨੇ ਪਹਿਲਾਂ ਪ੍ਰਾਪਤ ਕੀਤਾ ਗਿਆ ਹੁੰਦਾ ਜੇ ਕੇਂਦਰ ਸਰਕਾਰ ਨੇ ਲੋੜੀਂਦੇ ਪ੍ਰਬੰਧ ਕੀਤੇ ਹੁੰਦੇ ਤੇ ਟੀਕੇ ਨਿਰਯਾਤ ਨਾ ਕੀਤੇ ਹੁੰਦੇ ਤਾਂ ਭਾਰਤ ਨੂੰ ਟੀਕੇ ਦੀਆਂ ਖੁਰਾਕਾਂ ਦੀ ਘਾਟ ਦਾ ਸਾਹਮਣਾ ਨਾ ਕਰਨਾ ਪੈਂਦਾ।
ਸਿਸੋਦੀਆ ਨੇ ਇੱਕ ਟਵੀਟ ਵਿੱਚ ਕਿਹਾ, ‘‘100 ਕਰੋੜ ਟੀਕੇ ਦੇ ਮੀਲ ਪੱਥਰ ਦਾ ਜਸ਼ਨ ਮਨਾਉਂਦੇ ਹੋਏ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਕੇਂਦਰ ਸਰਕਾਰ ਸਮੇਂ ਸਿਰ ਢੁਕਵੇਂ ਪ੍ਰਬੰਧ ਕਰਦੀ ਤੇ ਪ੍ਰਚਾਰ ਵਿੱਚ ਜਾਇਆ ਨਾ ਕਰਦੀ, ਭਾਰਤ ਵਿੱਚ ਟੀਕਿਆਂ ਦੀ ਕਮੀ ਦੌਰਾਨ ਖੁਰਾਕਾਂ ਬਰਾਮਦ ਨਾ ਕਰਦੇ ਤਾਂ ਭਾਰਤੀ ਟੀਮਾਂ ਹੋ ਸਕਦਾ ਘੱਟੋ-ਘੱਟ 6 ਮਹੀਨੇ ਪਹਿਲਾਂ ਹੀ ਇਹ ਟੀਚਾ ਹਾਸਲ ਕਰਦੀਆਂ’। ਦਿੱਲੀ ਵਿੱਚ ਹੁਣ ਤੱਕ ਲਗਪੱਗ 21 ਮਿਲੀਅਨ ਕੁੱਲ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ 7.1 ਮਿਲੀਅਨ ਲੋਕਾਂ ਦਾ ਪੂਰਾ (ਦੋਹਰੀ ਖੁਰਾਕ) ਟੀਕਾਕਰਨ ਸ਼ਾਮਲ ਹੈ ਜੋ ਕਿ ਸ਼ਹਿਰ ਦੀ ਕੁੱਲ ਬਾਲਗ ਆਬਾਦੀ ਦਾ ਲਗਭਗ 40 ਫੀਸਦੀ ਹੈ। ‘ਆਪ’ ਸਰਕਾਰ ਨੇ ਜੂਨ ਮਹੀਨੇ ਦੌਰਾਨ ਇਸ ’ਤੇ ਕਈ ਵਿਰੋਧ ਪ੍ਰਦਰਸ਼ਨਾਂ ਨੂੰ ਵੇਖਿਆ। ਉਹ ਕੇਂਦਰ ਸਰਕਾਰ ਨੂੰ ਇਹ ਵੀ ਕਹਿ ਰਹੇ ਸਨ ਕਿ ਭਾਰਤ ਵਿੱਚ ਟੀਕਿਆਂ ਦਾ ਉਤਪਾਦਨ ਵਧਾਉਣ ਲਈ ਰਣਨੀਤੀ ਤਿਆਰ ਕਰਨਾ ਵੀ ਸ਼ਾਮਲ ਹੈ। ਪੂਰੇ ਭਾਰਤ ਵਿੱਚ ਟੀਕਾਕਰਨ ਮੁਹਿੰਮ 16 ਜਨਵਰੀ ਨੂੰ ਸ਼ੁਰੂ ਕੀਤੀ ਗਈ ਸੀ ਜੋ ਸਿਹਤ ਸੰਭਾਲ ਕਰਮਚਾਰੀਆਂ ਤੋਂ ਸ਼ੁਰੂ ਹੋਈ ਸੀ ਬਾਅਦ ਵਿੱਚ ਪੜਾਵਾਂ ਵਿੱਚ ਜਿਵੇਂ ਕਿ ਫਰੰਟਲਾਈਨ ਕਰਮਚਾਰੀਆਂ, ਬਜ਼ੁਰਗਾਂ, ਬਿਮਾਰੀਆਂ ਵਾਲੇ, 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਤੇ ਅੰਤ ਵਿੱਚ ਸਮੁੱਚੀ ਬਾਲਗ ਆਬਾਦੀ ਸ਼ਾਮਲ ਕੀਤੀ ਗਈ ਸੀ