ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦਾ ਨਿਰੰਤਰ ਵਿਸਥਾਰ ਹੁੰਦਾ ਜਾ ਰਿਹਾ ਹੈ। ਅੱਜ ਇਸੇ ਕੜੀ ਵਿਚ ਕਰੋਲ ਬਾਗ ਤੋਂ ਜਗਜੀਤ ਸਿੰਘ ਗਾਂਧੀ ਦੇ ਨਾਲ ਸੈਂਕੜੇ ਲੋਕ ਅਕਾਲੀ ਦਲ ਵਿਚ ਸ਼ਾਮਲ ਹੋਏ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਕਰੋਲ ਬਾਗ ਇਲਾਕੇ ਤੋਂ ਪ੍ਰਸਿੱਧ ਸਮਾਜ ਸੇਵੀ ਜਗਜੀਤ ਸਿੰੰਘ ਗਾਂਧੀ ਆਪਣੇ ਸਮਰਥਕਾਂ ਦੇ ਨਾਲ ਪਾਰਟੀ ਵਿਚ ਸ਼ਾਮਲ ਹੋਏ ਹਨ ਉਨ੍ਹਾਂ ਦਾ ਪਾਰਟੀ ‘ਚ ਸੁਆਗਤ ਹੈ। ਸ੍ਰੀ ਕਾਲਕਾ ਨੇ ਦੱਸਿਆ ਕਿ ਜਲਦ ਹੀ ਸਾਰੇ 46 ਵਾਰਡਾਂ ਵਿਚ ਸਰਕਲ ਜੱਥੇਦਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਸਤਰੀ ਤੇ ਯੂਥ ਦੀ ਟੀਮ ਵੀ ਹਰ ਵਾਰਡ ‘ਚ ਬਣਾਈ ਜਾਵੇਗੀ। ਜਿਸ ਤੋਂ ਆਉਣ ਵਾਲੇ ਦਿਨਾਂ ਵਿਚ ਦਿੱਲੀ ‘ਚ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤ ਟੀਮ ਦੇਖਣ ਨੂੰ ਮਿਲੇਗੀ। ਕਾਲਕਾ ਨੇ ਦੱਸਿਆ ਕਿ ਸਾਰੇ ਵਾਰਡਾਂ ‘ਚ ਅਕਾਲੀ ਵਰਕਰਾਂ ਦੀ ਨਿਯੁਕਤੀ ਕੀਤੀ ਜਾਵੇਗੀ ਜੋ ਘਰ-ਘਰ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਗੇ ਨਾਲ ਹੀ ਪੰਜਾਬੀ ਭਾਸ਼ਾ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਗੇ। ਇਸ ਮੌਕੇ ‘ਤੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਵਿਕਰਮਜੀਤ ਸਿੰਘ ਰੋਹਿਣੀ, ਓਂਕਾਰ ਸਿੰਘ ਰਾਜਾ, ਕਾਨੂੰਨੀ ਸਲਾਹਕਾਰ ਕੁਲਵਿੰਦਰ ਸਿੰਘ ਮੌਜੁਦ ਰਹੇ।