ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਨਵੰਬਰ
ਅਖਿਲ ਭਾਰਤੀ ਜਾਟ ਰਜਿ਼ਰਵੇਸ਼ਨ ਸੰਘਰਸ਼ ਕਮੇਟੀ ਦਿੱਲੀ ਪ੍ਰਦੇਸ਼ ਵੱਲੋਂ ਕਰਵਾਏ ਜਾਟ ਮਹਾਸੰਮੇਲਨ ਵਿੱਚ ਜਾਟ ਆਗੂਆਂ ਨੇ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲਿਆ। ਇਸ ਦੌਰਾਨ ਕਮੇਟੀ ਦੇ ਕੌਮੀ ਕਨਵੀਨਰ ਯਸ਼ਪਾਲ ਮਲਿਕ ਨੇ ਕਿਹਾ ਕਿ ਰਾਖਵਾਂਕਰਨ ਅੰਦੋਲਨ ਦੌਰਾਨ ਹਰਿਆਣਾ ਅਤੇ ਕੇਂਦਰ ਸਰਕਾਰ ਨੇ ਸਮਾਜ ਨੂੰ ਓਬੀਸੀ ਵਿੱਚ ਰਾਖਵਾਂਕਰਨ ਸਮੇਤ ਕਈ ਮੰਗਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਜੋ ਪੂਰੀਆਂ ਨਹੀਂ ਹੋਈਆਂ। ਕਮੇਟੀ ਦੇ ਕੌਮੀ ਪ੍ਰਧਾਨ ਪ੍ਰਤਾਪ ਸਿੰਘ ਦਹੀਆ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵੱਲੋਂ 2016-2017, 2019 ਅਤੇ 2022 ਦੀਆਂ ਚੋਣਾਂ ਦੌਰਾਨ ਜਾਟ ਭਾਈਚਾਰੇ ਨਾਲ ਕੀਤੇ ਵਾਅਦੇ ਅੱਜ ਤੱਕ ਪੂਰੇ ਨਹੀਂ ਕੀਤੇ ਗਏ ਜਿਸ ਕਾਰਨ ਹੁਣ ਲੋਕ ਇਕੱਠੇ ਹੋ ਰਹੇ ਹਨ। ਅੰਦੋਲਨ ਦੀ ਤਿਆਰੀ ਲਈ ਸਾਰੇ ਰਾਜਾਂ ਵਿੱਚ ਅਭਿਆਨ ਚਲਾ ਕੇ ਰੈਲੀਆਂ ਕੀਤੀਆਂ ਜਾਣਗੀਆਂ।