ਨਵੀਂ ਦਿੱਲੀ, 29 ਜੂਨ
ਇੱਥੋਂ ਦੇ ਬਸੰਤ ਵਿਹਾਰ ਇਲਾਕੇ ਵਿਚ ਭਾਰੀ ਮੀਂਹ ਕਾਰਨ ਨਿਰਮਾਣ ਅਧੀਨ ਕੰਧ ਡਿੱਗਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਨਿਰਮਾਣ ਅਧੀਨ ਡਿੱਗੀ ਕੰਧ ਬਾਰੇ ਡੀਐਫ਼ਐਸ ਵਿਭਾਗ ਨੂੰ ਸੁਚਨਾ ਪ੍ਰਾਪਤ ਹੋਈ, ਜਿਸ ਤੋਂ ਬਾਅਦ ਟੀਮ ਨੇ ਮੌਕੇ ‘ਤੇ ਪਹੁੰਚ ਕੇ ਮਲਬੇ ਹੇਠਾਂ ਦਬੇ ਤਿੰਨ ਮ੍ਰਿਤਕ ਮਜ਼ਦੂਰਾਂ ਦੀ ਲਾਸ਼ਾ ਕੱਢੀਆਂ।
ਇਸਦੇ ਨਾਲ ਹੀ ਦਿੱਲੀ ਵਿਚ ਭਾਰੀ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। – ਪੀਟੀਆਈ