ਨਵੀਂ ਦਿੱਲੀ, 17 ਅਪਰੈਲ
ਦਿੱਲੀ ਦੇ ਆਟੋ, ਟੈਕਸੀ ਤੇ ਮਿਨੀ ਬੱਸ ਚਾਲਕ ਵਧੀਆਂ ਤੇਲ ਤੇ ਸੀਐੱਨਜੀ ਕੀਮਤਾਂ ਨੂੰ ਲੈ ਕੇ ਸੋਮਵਾਰ ਨੂੰ ਦਿੱਲੀ ਵਿੱਚ ਹੜਤਾਲ ਕਰਨਗੇ। ਹੜਤਾਲ ਕਰਕੇ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂਨੀਅਨਾਂ ਵੱਲੋਂ ਟੈਕਸੀ/ਆਟੋ ਦਾ ਕਿਰਾਇਆ ਭਾੜਾ ਵਧਾਉਣ ਤੇ ਸੀਐੱਨਜੀ ਕੀਮਤਾਂ ਘਟਾਉਣ ਦੀ ਮੰਗ ਕੀਤੀ ਜਾ ਰਹੀ ਹੈ। -ਪੀਟੀਆਈ