ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਕਤੂਬਰ
ਦਿੱਲੀ ਸਰਕਾਰ ਦੇ ਮਾਲੀਆ ਵਿਭਾਗ ਨੇ ਮੌਜੂਦਾ ਮਾਰਕੀਟ ਦਰਾਂ ਨੂੰ ਦਰਸਾਉਣ ਲਈ ਸ਼ਹਿਰ ਦੀਆਂ ਜਾਇਦਾਦਾਂ ਦੇ ਸਰਕਲ ਰੇਟਾਂ ਨੂੰ ਅੱਠ ਮੌਜੂਦਾ ਸ਼੍ਰੇਣੀਆਂ ਦੇ ਅੰਦਰ ਵੰਡ ਕੇ ਇਸ ਨੂੰ ਸੋਧਣ ਲਈ ਇੱਕ ਰਿਪੋਰਟ ਤਿਆਰ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਰਤਮਾਨ ਵਿੱਚ ਖੇਤਰ ਦੇ ਅਧਾਰ ਤੇ, ਸਰਕਲ ਰੇਟਾਂ ਨੂੰ ਨਗਰ ਨਿਗਮ ਦੇ ਵਰਗੀਕਰਨ ਦੇ ਬਾਅਦ ਨੂੰ ‘ਏ’ ਤੋਂ ‘ਐੱਚ’ ਦੀਆਂ ਅੱਠ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਲ ਵਿਭਾਗ ਦੀ ਇੱਕ ਕਮੇਟੀ ਨੇ ਵੱਖ -ਵੱਖ ਪ੍ਰਕਾਰ ਦੀਆਂ ਜ਼ਮੀਨੀ ਜਾਇਦਾਦਾਂ ਦੇ ਸਰਕਲ ਰੇਟਾਂ ਦੇ ਮੁਲਾਂਕਣ ਤੋਂ ਬਾਅਦ ਰਿਪੋਰਟ ਤਿਆਰ ਕੀਤੀ ਹੈ, ਜਿਸਦੀ ਜਾਂਚ ਪ੍ਰਵਾਨਗੀ ਤੋਂ ਪਹਿਲਾਂ ਕੀਤੀ ਜਾਵੇਗੀ।