ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੁਲਾਈ
ਕੇਜਰੀਵਾਲ ਸਰਕਾਰ ਸ਼ਿਵ ਭਗਤ ਕਾਂਵੜੀਆਂ ਦੇ ਸਵਾਗਤ ਲਈ ਜ਼ੋਰਦਾਰ ਤਿਆਰੀਆਂ ਕਰ ਰਹੀ ਹੈ। ਮਾਲ ਮੰਤਰੀ ਆਤਿਸ਼ੀ ਨੇ ਕਸ਼ਮੀਰੀ ਗੇਟ ਸਥਿਤ ਕਾਂਵੜੀਆਂ ਦੇ ਡੇਰੇ ਦਾ ਦੌਰਾ ਕੀਤਾ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ। ਦਿੱਲੀ ਸਰਕਾਰ ਕਾਂਵੜੀਆਂ ਦੀ ਸੇਵਾ ਲਈ ਪੱਬਾਂ ਭਾਰ ਹੈ।
ਮਾਲ ਮੰਤਰੀ ਆਤਿਸ਼ੀ ਨੇ ਦੱਸਿਆ ਕਿ ਕਸ਼ਮੀਰੀ ਗੇਟ ’ਤੇ ਲਾਇਆ ਗਿਆ ਕੈਂਪ ਦੇਸ਼ ਦੇ ਸਭ ਤੋਂ ਵੱਡੇ ਕਾਂਵੜ ਕੈਂਪਾਂ ਵਿੱਚੋਂ ਇੱਕ ਹੈ, ਇੱਥੇ 20,000 ਲੋਕਾਂ ਦੇ ਰੁਕਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਉਣ ਦੇ ਪਵਿੱਤਰ ਮਹੀਨੇ ਵਿੱਚ ਸ਼ਿਵ ਭਗਤਾਂ ਦੀ ਸੇਵਾ ਕਰਨੀ ਪੁੰਨ ਅਤੇ ਆਸਥਾ ਦਾ ਕੰਮ ਹੈ, ਇਸ ਦਿਸ਼ਾ ਵਿੱਚ ਕੇਜਰੀਵਾਲ ਸਰਕਾਰ ਆਪਣੇ 185 ਕੈਂਪਾਂ ਰਾਹੀਂ ਕਾਂਵੜੀਆਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਵੜੀਆਂ ਲਈ ਕੈਂਪ ਵਿੱਚ ਵਾਟਰ ਪਰੂਫ ਟੈਂਟ, ਫਰਨੀਚਰ, ਪਾਣੀ, ਮੈਡੀਕਲ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੌਜੂਦ ਹੋਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਕਾਂਵੜੀਆਂ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸਾਰੇ ਕੈਂਪਾਂ ਵਿੱਚ ਸੱਤੇ ਦਿਨ ਚੌਵੀਂ ਘੰਟੇ ਮੈਡੀਕਲ ਸਟਾਫ ਮੌਜੂਦ ਰਹੇਗਾ ਤਾਂ ਜੋ ਲੋੜ ਪੈਣ ’ਤੇ ਕਾਂਵੜੀਆਂ ਦਾ ਤੁਰੰਤ ਇਲਾਜ ਹੋ ਸਕੇ, ਐਮਰਜੈਂਸੀ ਸਥਿਤੀਆਂ ਲਈ ਕੈਂਟ ਐਂਬੂਲੈਂਸ ਵੀ ਤਾਇਨਾਤ ਕੀਤੀ ਜਾਵੇਗੀ।
ਮਾਲ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੈਂਪ ਵਿੱਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਅਤੇ ਕਾਂਵੜੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।ਆਤਿਸ਼ੀ ਨੇ ਕਿਹਾ ਕਿ ਯਾਤਰਾ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਚੌਕਸ ਰਹੇ ਤਾਂ ਜੋ ਕਾਂਵੜੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਸ਼ਮੀਰੀ ਗੇਟ ਸਥਿਤ ਡੇਰੇ ਵਿੱਚ ਮਰਦਾਂ ਅਤੇ ਔਰਤਾਂ ਕਾਂਵੜੀਆਂ ਲਈ ਵੱਖਰੇ ਹਾਲ ਹਨ, ਪ੍ਰਸ਼ਾਦ ਲੈਣ ਲਈ ਇੱਕ ਵੱਡਾ ਡਾਇਨਿੰਗ ਹਾਲ ਤਿਆਰ ਕੀਤਾ ਗਿਆ ਹੈ।