ਨਵੀਂ ਦਿੱਲੀ, 21 ਅਪਰੈਲ
ਦਿੱਲੀ ਸਰਕਾਰ ਨੇ ਰਾਜਧਾਨੀ ਦੇ ਨਿੱਜੀ ਸਕੂਲਾਂ ਨੂੰ ਹੁਕਮ ਦਿੱਤੇ ਕਿ 20 ਅਪਰੈਲ ਤੋਂ 9 ਜੂਨ ਤਕ ਗਰਮੀ ਦੀਆਂ ਛੁੱਟੀਆਂ ਦੌਰਾਨ ਸਾਰੀਆਂ ਆਨਲਾਈਨ ਜਮਾਤਾਂ ਤੇ ਸੈਮੀ ਆਨਲਾਈਨ ਪੜ੍ਹਾਈ ਬੰਦ ਰੱਖੀ ਜਾਵੇ। ਦਿੱਲੀ ਵਿਚ ਕਰੋਨਾ ਦੇ ਕੇਸ ਲਗਾਤਾਰ ਵਧਣ ਕਾਰਨ ਸੋਮਵਾਰ ਨੂੰ ਗਰਮੀ ਦੀਆਂ ਛੁੱਟੀਆਂ ਕਰਨ ਦਾ ਐਲਾਨ ਕੀਤਾ ਗਿਆ ਸੀ।-ਪੀਟੀਆਈ