ਨਵੀਂ ਦਿੱਲੀ: ਦਿੱਲੀ ਪ੍ਰਦੂਸ਼ਣ ਰੋਕਥਾਮ ਕਮੇਟੀ (ਡੀਪੀਸੀਸੀ) ਨੇ ਦੋ ਪ੍ਰਦੂਸ਼ਿਤ ਇਕਾਈਆਂ ਨੂੰ ਸੀਲ ਕਰ ਦਿੱਤਾ ਹੈ ਤੇ 15 ਹੋਰ ਇਕਾਈਆਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ ਜੋ ਯਮੁਨਾ ਵਿੱਚ ਝੱਗ ਬਣਨ ਦਾ ਕਾਰਨ ਹਨ। ਡੀਪੀਸੀਸੀ ਦੁਆਰਾ ਦੱਸਿਆ ਗਿਆ ਕਿ ਖਯਾਲਾ ਪੁਨਰ ਵਿਕਾਸ ਦੇ ਖੇਤਰ ਵਿੱਚ 21 ਯੂਨਿਟ ਦਾ ਨਿਰੀਖਣ ਕੀਤਾ ਗਿਆ। ਇਨ੍ਹਾਂ ’ਚੋਂ 15 ਯੂਨਿਟ ਬਿਨਾਂ ਸੁਧਾਈ ਪ੍ਰਣਾਲੀ ਦੇ ਕੰਮ ਕਰ ਰਹੇ ਸਨ, ਉਨ੍ਹਾਂ ਨੂੰ ਬੰਦ ਕਰਨ ਦੀ ਹਦਾਇਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਦਿੱਲੀ ਅਤੇ ਐੱਨਸੀਆਰ ਵਿੱਚ ਹਵਾ ਹੋਰ ਪ੍ਰਦੂਸ਼ਿਤ ਹੋ ਗਈ ਹੈ। ਗਾਜ਼ੀਆਬਾਦ ਵਿੱਚ ਅੱਜ ਸਵੇਰੇ ਹਵਾ ਗੁਣਵੱਤਾ ਸੂਚਕ ਅੰਕ (ਏਕਿਯੂਆਈ) 366 ਦਰਜ ਕੀਤਾ ਗਿਆ। -ਪੱਤਰ ਪ੍ਰੇਰਕ