ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ ਉੱਤਰ-ਪੂਰਬੀ ਦਿੱਲੀ ਦੰਗਿਆਂ ਨਾਲ ਜੁੜੇ ਮਾਮਲੇ ’ਚ ਜੇਐੱਨਯੂ ਦੀ ਵਿਦਿਆਰਥਣ ਨਤਾਸ਼ਾ ਨਰਵਾਲ ਅਤੇ ਦੇਵਾਂਗਣਾ ਕਲੀਤਾ ਦੀਆਂ ਜ਼ਮਾਨਤ ਅਰਜ਼ੀਆਂ ਹੇਠਲੀ ਅਦਾਲਤ ਵੱਲੋਂ ਖਾਰਜ ਕੀਤੇ ਜਾਣ ਖ਼ਿਲਾਫ਼ ਉਨ੍ਹਾਂ ਦੀ ਅਪੀਲ ’ਤੇ ‘ਆਪ’ ਸਰਕਾਰ ਅਤੇ ਦਿੱਲੀ ਪੁਲੀਸ ਤੋਂ ਜਵਾਬ ਮੰਗਿਆ ਹੈ। ਨਰਵਾਲ ਤੇ ਕਲੀਤਾ ਖ਼ਿਲਾਫ਼ ਇਹ ਮਾਮਲੇ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਦਰਜ ਕੀਤਾ ਗਿਆ ਦਿੱਲੀ ਦੰਗੇ ਸੀ। ਜਸਟਿਸ ਸਿਧਾਰਥ ਮ੍ਰਿਦੁਲ ਅਤੇ ਜਸਟਿਸ ਏਜੇ ਭੰਬਾਨੀ ਦੇ ਬੈਂਚ ਨੇ ਦਿੱਲੀ ਸਰਕਾਰ ਤੇ ਪੁਲੀਸ ਨੂੰ ਨੋਟਿਸ ਜਾਰੀ ਕਰਦਿਆਂ ਦੋਵਾਂ ਅਪੀਲਾਂ ’ਤੇ 10 ਮਾਰਚ ਤੱਕ ਜਵਾਬ ਦੇਣ ਦਾ ਹੁਕਮ ਦਿੱਤਾ ਹੈ। ਨਰਵਾਲ ਤੇ ਕਲੀਤਾ ਪਿੰਜਰਾ ਤੋੜ ਗਰੁੱਪ ਦੀਆਂ ਮੈਂਬਰਾਂ ਹਨ। ਇਸੇ ਦੌਰਾਨ ਦਿੱਲੀ ਪੁਲੀਸ ਦੇ ਕਮਿਸ਼ਨਰ ਐੱਸਐੱਨ ਸ੍ਰੀਵਾਸਤਵ ਨੇ ਅੱਜ ਕਿਹਾ ਕਿ ਉੱਤਰ-ਪੂਰਬੀ ਦਿੱਲੀ ਨਾਲ ਜੋੜੇ 750 ਤੋਂ ਵੱਧ ਮਾਮਲਿਆਂ ਦੀ ਜਾਂਚ ਲਈ ਤਕਨੀਕ ਦੀ ਵੱਡੇ ਪੱਧਰ ’ਤੇ ਵਰਤੋਂ ਕਰਦਿਆਂ ਹੁਣ ਤੱਕ 200 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ