ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਗਸਤ
ਉੱਤਰ-ਪੂਰਬੀ ਦਿੱਲੀ ਦੇ ਰਹਿਣ ਵਾਲੇ 25 ਸਾਲਾ ਇਕ ਵਿਅਕਤੀ ਨੇ ਦੋਸ਼ ਲਾਇਆ ਕਿ ਫਿਰਕੂ ਦੰਗਿਆਂ ਦੇ 6 ਮਹੀਨੇ ਬਾਅਦ ਵੀ ਉਹ ਦਿੱਲੀ ਪੁਲੀਸ ਦੀ ਨਾਕਾਮੀ ਕਾਰਨ ਡਰ ਦੇ ਸਾਏ ਹੇਠ ਹੈ ਕਿਉਂਕਿ ਉਸ ਵੱਲੋਂ ਕੀਤੀ ਗਈ ਸ਼ਿਕਾਇਤ ਉਪਰ ਪੁਲੀਸ ਨਰਮ ਹੈ। ਉਸ ਨੇ ਐੱਫਆਈਆਰ ਵਿੱਚ ਦਰਜ ਕਰਵਾਇਆ ਸੀ ਕਿ 24 ਫਰਵਰੀ ਦੀ ਸ਼ਾਮ ਨੂੰ ਉਸ ਨੂੰ 10 ਨੌਜਵਾਨਾਂ ਦੇ ਉਦੋਂ ਚੁੱਕ ਲਿਆ ਜਦੋਂ ਉਹ ਦੁੱਧ ਖਰੀਦਣ ਗਿਆ ਤੇ ਕੁੱਟਮਾਰ ਕਾਰਨ ਬੇਹੋਸ਼ ਹੋ ਗਿਆ। ਜਦੋਂ ਕੁਝ ਸਮੇਂ ਮਗਰੋਂ ਹੋਸ਼ ਆਈ ਤਾਂ ਉਹ ਲਹੂ ਨਾਲ ਲਿੱਬੜਿਆ ਪਿਆ ਸੀ। ਉਸ ਨੇ ਕਿਹਾ ਕਿ ਪੁਲੀਸ ਨੂੰ 10 ਲੋਕਾਂ ਦੇ ਨਾਂ ਦੱਸੇ ਜਿਨ੍ਹਾਂ ਕਥਿਤ ਹਮਲਾ ਕੀਤਾ ਪਰ ਪੁਲੀਸ ਨੇ ਸਿਰਫ਼ 2 ਵਿਅਕਤੀਆਂ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ ਤੇ ਬਾਕੀ ਆਜ਼ਾਦ ਘੁੰਮ ਰਹੇ ਹਨ ਤੇ ਉਸ ਨੂੰ ਕਥਿਤ ਧਮਕੀਆਂ ਵੀ ਦੇ ਰਹੇ ਹਨ। ਉਸ ਨੇ 20 ਜੁਲਾਈ ਨੂੰ ਇਕ ਹੋਰ ਸ਼ਿਕਾਇਤ ਵੀ ਦਰਜ ਕਰਵਾਈ ਸੀ।