ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਦਸੰਬਰ
ਦਿੱਲੀ-ਐੱਨਸੀਆਰ ਵਿੱਚ ਅੱਜ ਘੱਟੋ-ਘੱਟ ਤੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 8 ਡਿਗਰੀ ਅਤੇ 20 ਡਿਗਰੀ ਦਰਜ ਕੀਤਾ ਗਿਆ। ਸਵੇਰੇ 8:30 ਵਜੇ ਨਮੀ 77% ਸੀ। ਇਸ ਦੌਰਾਨ, ਦਿੱਲੀ ਦੀ ਹਵਾ ਦੀ ਗੁਣਵੱਤਾ (ਏਕਿਊਆਈ) ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਸੀ। ਹਵਾ ਗੁਣਵੱਤਾ ਨਿਗਰਾਨੀ ਕੇਂਦਰ ‘ਸਫ਼ਰ’ ਅਨੁਸਾਰ ਸਵੇਰੇ 9:30 ਵਜੇ ‘ਏਕਿਊਆਈ’ 339 ਰਿਕਾਰਡ ਕੀਤਾ ਗਿਆ। ਪੀ.ਐੱਮ 2.5 ਅਤੇ ਪੀ.ਐੱਮ 10 ਪ੍ਰਦੂਸ਼ਕਾਂ ਦਾ ਪੱਧਰ ਕ੍ਰਮਵਾਰ ‘ਬਹੁਤ ਮਾੜਾ’ (171) ਤੇ ‘ਮਾੜਾ’ (283) ਸ਼੍ਰੇਣੀਆਂ ਵਿੱਚ ਦਰਜ ਕੀਤਾ ਗਿਆ। ਦਿੱਲੀ-ਐਨਸੀਆਰ ਲਈ ਹਵਾ ਦੀ ਗੁਣਵੱਤਾ ਅਤੇ ਮੌਸਮ ਦੇ ਬੁਲੇਟਿਨ ਅਨੁਸਾਰ ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ। 17 ਦਸੰਬਰ ਨੂੰ ਬਹੁਤ ਮਾੜੀ ਸ਼੍ਰੇਣੀ ਦੇ ਹੇਠਲੇ ਸਿਰੇ ਅਤੇ 18 ਤੇ 19 ਦਸੰਬਰ ਨੂੰ ਮਾੜੀ ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ।