ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੁਲਾਈ
ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਪ੍ਰਦਰਸ਼ਨਕਾਰੀਆਂ ਨੇ ਅੱਜ ਇੱਥੇ ਦਿੱਲੀ ਸਕੱਤਰੇਤ ਵੱਲ ਮਾਰਚ ਕੀਤਾ ਅਤੇ ਦਿੱਲੀ ਸਰਕਾਰ ਵੱਲੋਂ ਸਕ੍ਰੈਪਿੰਗ ਲਈ ਵਾਹਨਾਂ ਚੁੱਕਣ ਦੀ ਮੁਹਿੰਮ ਨੂੰ ‘ਬੇਇਨਸਾਫ਼ੀ, ਤਰਕਹੀਣ ਅਤੇ ਲੋਕ ਵਿਰੋਧੀ’ ਕਰਾਰ ਦਿੱਤਾ। ਇਹ ਪ੍ਰਦਰਸ਼ਨ ਦਿੱਲੀ ਸਕੱਤਰੇਤ ਦੇ ਬਾਹਰ ਸਿਟੀਜ਼ਨਜ਼ ਐਕਸ਼ਨ ਗਰੁੱਪ ਆਫ ਇੰਡੀਆ (ਸੀਏਜੀਆਈ) ਦੀ ਅਗਵਾਈ ਹੇਠ ਕੀਤਾ ਗਿਆ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਇਸ ਮੁਹਿੰਮ ਖ਼ਿਲਾਫ਼ ਲੋਕਾਂ ’ਚ ਰੋਸ ਵਧਦਾ ਜਾ ਰਿਹਾ ਹੈ। ਇਸ ਸਾਲ ਮਾਰਚ ਵਿੱਚ ਲਏ ਗਏ ਇੱਕ ਫੈਸਲੇ ਵਿੱਚ ਦਿੱਲੀ ਸਰਕਾਰ ਨੇ ਉਮਰ ਹੰਢਾ ਚੁੱਕੇ ਵਾਹਨਾਂ ਨੂੰ ਸਿੱਧੇ ਸਕ੍ਰੈਪਿੰਗ ਲਈ ਭੇਜਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਪ੍ਰਦਰਸ਼ਨਕਾਰੀ ਸਚਿਨ ਗੁਪਤਾ ਨੇ ਕਿਹਾ ਕਿ ਵਾਹਨਾਂ ਦੀ ਸਕ੍ਰੈਪਿੰਗ ਲੋਕਾਂ ਲਈ ਬਹੁਤ ਨੁਕਸਾਨਦੇਹ ਹੈ। ਇਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ।