ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਕਤੂਬਰ
ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂਂ ਦਿੱਲੀ ਵੱਲੋਂ ਉਘੇ ਸੰਸਥਾ ਨਿਰਮਾਤਾ ਅਤੇ ਸਮਾਜ ਸੇਵੀ ਸਰ ਗੰਗਾ ਰਾਮ ਦੇ ਜੀਵਨ ’ਤੇ ਵਲਫ਼ਸਨ ਕਾਲਜ, ਕੈਂਬਰਿਜ ਦੇ ਰਿਸਰਚ ਐਸੋਸੀਏਟ ਡਾ. ਅਬਦੁਲ ਮਜੀਦ ਸ਼ੇਖ਼ ਨੇ ਭਾਸ਼ਨ ਦਿੱਤਾ। ਇਸ ਦੀ ਪ੍ਰਧਾਨਗੀ ਸਰ ਗੰਗਾ ਰਾਮ ਦੀ ਪੜ-ਪੋਤਰੀ ਅਤੇ ਗੰਗਾ ਰਾਮ ਹਸਪਤਾਲ ਟਰੱਸਟ ਦੀ ਮੈਂਬਰ ਪਰੁਲ ਦੱਤਾ ਨੇ ਕੀਤੀ। ਵਿਦਵਾਨ, ਗਾਇਕ ਅਤੇ ਗੀਤਕਾਰ ਪ੍ਰੋ. ਮਦਨ ਗੋਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਦਨ ਦੇ ਡਾਇਰੈਕਟਰ ਪ੍ਰੋ. ਮਹਿੰਦਰ ਸਿੰਘ ਨੇ ਬੁਲਾਰਿਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਡਾ. ਅਬਦੁਲ ਮਜੀਦ ਸ਼ੇਖ਼ ਨੇ ਪਾਵਰ ਪੁਆਇੰਟ ਰਾਹੀਂ ਸਰ ਗੰਗਾ ਰਾਮ ਦੇ ਜੀਵਨ ਬਾਰੇ ਦੱਸਿਆ।