ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਕਤੂਬਰ
ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਦੀ ਅਗਵਾਈ ਵਾਲੀ ਸੰਨ ਫਾਊਂਡੇਸ਼ਨ ਵੱਲੋਂ 50 ਹਜ਼ਾਰ ਸੈਨੇਟਰੀ ਨੈਪਕਿਨ, 10 ਹਜ਼ਾਰ ਮਾਸਕ ਮਹਾਤਮਾ ਗਾਂਧੀ ਦੇ 151ਵੇਂ ਜਨਮ ਦਿਨ ਦੇ ਸਬੰਧ ਵਿੱਚ ਆਂਗਨਵਾੜੀ ਵਰਕਰਾਂ ਨੂੰ ਵੰਡੇ ਗਏ ਜੋ ਤਿਹਾੜ ਜੇਲ੍ਹ ਕੰਪਲੈਕਸ ਵਿੱਚ ‘ਨਿਰਮਲ ਛਾਇਆ’ ਪ੍ਰਾਜੈਕਟ ਅਧੀਨ ਤਿਆਰ ਕੀਤੇ ਗਏ ਸਨ। ਸ੍ਰੀ ਸਾਹਨੀ ਨੇ ‘ਸੱਵਛ ਭਾਰਤ’ ਦਾ ਜਿਕਰ ਕਰਦੇ ਹੋਏ ਕਿਹਾ ਕਿ ਫਾਊਂਡੇਸ਼ਨ ਦੇ ਪ੍ਰਾਜੈਕਟ ਸੂਰੀਆ ਕਿਰਨ ਤਹਿਤ ਨਿਰਮਲ ਛਾਇਆ ਵਿੱਚ ਰਹਿਣ ਵਾਲੀਆਂ ਲੜਕੀਆਂ ਤੋਂ ਪੂਰਾ ਕਰਵਾਇਆ ਗਿਆ ਤੇ ਸਿਗਮਾ ਟੈਸਟ ਐਂਡ ਰਿਸਰਚ ਸੈਂਟਰ ਨਵੀਂ ਦਿੱਲੀ ਤੋਂ ‘ਗਰੇਡਿੰਗ’ ਕਰਵਾਈ ਗਈ। ਸੰਸਥਾ ਵੱਲੋਂ ਲੜਕੀਆਂ ਨੂੰ ਸਿਖਲਾਈ ਦਿੱਤੀ ਗਈ ਤੇ ਉਨ੍ਹਾਂ ਵਿੱਤੀ ਮਦਦ ਦੇਣ ਲਈ ਵਜੀਫ਼ੇ ਦਿੱਤੇ ਗਏ। ਸ੍ਰੀ ਸਾਹਨੀ ਨੇ ਕਿਹਾ ਕਿ ਔਰਤਾਂ ਨੂੰ ਅੱਗੇ ਵਧਣ ਦੇ ਮੌਕੇ ਦੇਣ ਨਾਲ ਜਿੱਥੇ ਸਮਾਜ ਵਿਕਸਤ ਹੁੰਦਾ ਹੈ ਉੱਥੇ ਦੇਸ਼ ਦੀ ਅੱਧੀ ਅਬਾਦੀ ਲਈ ਅੱਗੇ ਵਧਣ ਦੇ ਸਾਧਨ ਵੀ ਬਣਦੇ ਹਨ। ਇਸ ਮੌਕੇ ਐੱਮਸੀਆਈ ਵਿੱਚ ਵਣਜ ਮਹਿਕਮੇ ਦੀ ਉਪ-ਸਕੱਤਰ ਸ੍ਰੀਮਤੀ ਦੁਰਗਾ ਸ਼ਕਤੀ ਨਾਗਪਾਲ, ਨਿਰਮਲ ਛਾਇਆ ਦੀ ਜ਼ਿਲ੍ਹਾ ਅਧਿਕਾਰੀ ਵਿਸ਼ੇਸ਼ ਮਹਿਮਾਨ ਤੇ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਈਆਂ।