ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਕਤੂਬਰ
ਸ਼ੁੱਕਰਵਾਰ ਨੂੰ ਡੀਟੀਯੂ ਦੇ ਉਪ ਕੁਲਪਤੀ ਪ੍ਰੋ. ਯੋਗੇਸ਼ ਸਿੰਘ ਨੇ ਪ੍ਰਬੰਧਕੀ ਬਲਾਕ ਵਿੱਚ ‘ਡੀਟੀਯੂ ਮਿੱਤਰ’ ਨਾਂ ਦੇ ਇਸ ਹੈਲਪ ਡੈਸਕ ਦਾ ਉਦਘਾਟਨ ਕੀਤਾ। ਇਸ ਮੌਕੇ ਉਪ ਕੁਲਪਤੀ ਨੇ ਕਿਹਾ ਕਿ ਹੁਣ ਸਾਰੀ ਜਾਣਕਾਰੀ ਇਕ ਡੈਸਕ ਵਿੱਚ ਇਕ ਮਾਧਿਅਮ ਤੋਂ ਉਪਲਬਧ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਹੂਲਤ ਪ੍ਰਤੀ ਕੋਈ ਲਾਪ੍ਰਵਾਹੀ ਨਾ ਵਰਤੀ ਜਾਵੇ। ਡੀਟੀਯੂ ਡੀਨ ਵਿਦਿਆਰਥੀ ਭਲਾਈ ਅਤੇ ‘ਡੀਟੀਯੂ ਮਿੱਤਰ’ ਹੈਲਪ ਡੈਸਕ ਸੁਪਰਵਾਈਜ਼ਰ ਪ੍ਰੋ. ਐੱਸ. ਇੰਦੂ ਨੇ ਕਿਹਾ ਕਿ ਇਹ ਹੈਲਪ ਡੈਸਕ ਜਾਣਕਾਰੀ ਕੇਂਦਰ ਅਤੇ ਗਾਹਕ ਦੇਖਭਾਲ ਕੇਂਦਰ ਦੀ ਤਰ੍ਹਾਂ ਕੰਮ ਕਰੇਗਾ। ਲੈਂਡ ਲਾਈਨ ਫੋਨ ਤੋਂ ਇਲਾਵਾ ਇੰਟਰਕਾਮ ਅਤੇ ਈ-ਮੇਲ ਸਹੂਲਤਾਂ ਵੀ ਮਿਲਣਗੀਆਂ। ਉਸਨੇ ਦੱਸਿਆ ਕਿ ਹੁਣ ਇਹ ਸਾਰੀ ਜਾਣਕਾਰੀ ਤੇ ਸਮੱਸਿਆਵਾਂ ਲਈ ਇਕੋ ਇਕ ਡੈਸਕ ਹੋਵੇਗਾ।