ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਕਤੂਬਰ
ਮਹਿਲਾ ਤੇ ਬਾਲ ਵਿਕਾਸ ਮੰਤਰੀ ਰਾਜਿੰਦਰ ਪਾਲ ਗੌਤਮ ਨੇ ਕਸ਼ਮੀਰੀ ਗੇਟ ਵਿਖੇ ਹੈੱਡਕੁਆਰਟਰ ’ਤੇ ਕਰਵਾਏ ਇੱਕ ਵੈਬਿਨਾਰ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਪੋਸ਼ਣ ਉੱਤੇ ਅਧਾਰਤ ਔਰਤਾਂ ਤੇ ਬੱਚਿਆਂ ਤੇ ਕਿਸ਼ੋਰਾਂ ਲਈ ‘ਕੇਅਰ ਐਂਡ ਹੈਲਦੀ ਈਟਿੰਗ’ ਨਾਮਕ ਜਾਣਕਾਰੀ ਪੁਸਤਕ ਦਾ ਇੱਕ ‘ਈ-ਬੁਕਲੈਟ ਐਡੀਸ਼ਨ’ ਵੀ ਜਾਰੀ ਕੀਤਾ। ਸ੍ਰੀ ਗੌਤਮ ਨੇ ਬਾਲ ਵਿਕਾਸ ਵਿਭਾਗ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਔਰਤਾਂ ਤੇ ਬੱਚਿਆਂ ਵਿਚਾਲੇ ਕੁਪੋਸ਼ਣ ਨੂੰ ਘੱਟ ਕਰਨ ਲਈ ਯਤਨਸ਼ੀਲ ਰਹਿਣ। ਇਸ ਮੌਕੇ ਨਵੀਂ ਬਣੀਆਂ ਮੁੱਖ ਮੰਤਰੀ ਆਂਗਣਵਾੜੀ ਨਿਗਰਾਨੀ ਕਮੇਟੀਆਂ ਦੇ ਵਾਰਡ ਪੱਧਰ ਦੇ 233 ਮੈਂਬਰ ਆਨ ਲਾਈਨ ਵੈਬਿਨਾਰ ਵਿੱਚ ਮੌਜੂਦ ਸਨ। ਪੌਸ਼ਟਿਕ ਮਹੀਨੇ ਵਿੱਚ ਔਰਤ ਤੇ ਬਾਲ ਵਿਕਾਸ ਵਿਭਾਗ ਦੀਆਂ ਕਰਮਚਾਰੀਆਂ ਨੇ ਇਸ ਪ੍ਰੋਗਰਾਮ ਤਹਿਤ ਗਰਭਵਤੀ ਔਰਤਾਂ ਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਤੇ ਬੱਚਿਆਂ ਵਿੱਚ ਸਹੀ ਪੋਸ਼ਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਗਤੀਵਿਧੀਆਂ ਸ਼ੁਰੂ ਕੀਤੀਆਂ ਸਨ। ਵਿਭਾਗ ਨੇ ਕੁਪੋਸ਼ਣ ਵਾਲੇ ਬੱਚਿਆਂ, ਆਂਗਣਵਾੜੀ ਕੇਂਦਰਾਂ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਨੇੜਿਓਂ ਨਿਗਰਾਨੀ, ਸਰਕਾਰੀ ਸਕੀਮ ਦੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰ ਰਾਸ਼ਨ ਦੀ ਉਪਲਬਧਤਾ, ਗਰਭਵਤੀ/ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਦੁੱਧ ਚੁੰਘਾਉਣ ਸਮੇਤ ਲੋੜੀਂਦੀ ਖੁਰਾਕ ਦੇਣਾ, ਕੋਵਿਡ ਮਹਾਮਾਰੀ ਦੀ ਪਛਾਣ ਕਰਨ। ਸਮੇਂ ਸਿਰ ਸਹੀ ਪੌਸ਼ਟਿਕ ਭੋਜਨ ਪ੍ਰਾਪਤ ਕਰਨ ਤੇ ਦਿੱਲੀ ਵਿੱਚ ਕੁਪੋਸ਼ਣ ਤੇ ਅਨੀਮੀਆ ਘਟਾਉਣ ਲਈ ਯੋਜਨਾ ਦੀ ਸ਼ੁਰੂਆਤ ਕਰਨ ਲਈ ਸਲਾਹ ਦੇਣ ਲਈ ਜਾਣਕਾਰੀ ਦਿੱਤੀ।