ਨਵੀਂ ਦਿੱਲੀ, 15 ਅਕਤੂਬਰ
ਦਿੱਲੀ ਨਾਲ ਲੱਗਦੇ ਹਰਿਆਣਾ ਦੇ ਫਰੀਦਾਬਾਦ ਵਿੱਚ ਸ਼ਾਮੀਂ 4:08 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਜਨਿ੍ਹਾਂ ਦੀ ਰਿਕਟਰ ਪੈਮਾਨੇ ’ਤੇ ਤੀਬਰਤਾ 3.1 ਮਾਪੀ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਫਰੀਦਾਬਾਦ ਦੇ ਪੂਰਬ ਵਿੱਚ 9 ਕਿਲੋਮੀਟਰ ਤੇ ਦਿੱਲੀ ਦੇ 30 ਕਿਲੋਮੀਟਰ ਦੱਖਣ ਪੂਰਬ ਵਿੱਚ ਸੀ। ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ। -ਪੀਟੀਆਈ