ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜੁਲਾਈ
ਕੋਵਿਡ-19 ਦੇ ਪਰਛਾਵੇਂ ਹੇਠ ਦਿੱਲੀ ਵਿੱਚ ਈਦ ਦਾ ਤਿਉਹਾਰ ਇਸ ਵਾਰ ਵੀ ਫਿੱਕਾ ਰਿਹਾ। ਦਿੱਲੀ ਦੀ ਜਾਮਾ ਮਸਜਿਦ ਵਿੱਚ ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਨੂੰ ਸੀਮਤ ਗਿਣਤੀ ਵਿੱਚ ਨਮਾਜ਼ ਅਦਾ ਕਰਨ ਦੀ ਆਗਿਆ ਦਿੱਤੀ ਗਈ। ਈਦ-ਉਲ-ਅਜ਼ਾ ਦੀ ਪੂਰਵ ਸੰਧਿਆ ’ਤੇ ਦਿੱਲੀ ਸਰਕਾਰ ਨੇ ਲੋਕਾਂ ਨੂੰ ਈਦ ਕੋਵਿਡ ਨੇਮਾਂ ਦੀ ਪਾਲਣਾ ਕਰਦੇ ਹੋਏ ਮਨਾਉਣ ਦੀ ਸਲਾਹ ਦਿੱਤੀ। ਕੇਂਦਰੀ ਜ਼ਿਲ੍ਹੇ ਦੇ ਡੀਸੀਪੀ ਜਸਮੀਤ ਸਿੰਘ ਨੇ ਕਿਹਾ ਕਿ ਲੋਕਾਂ ਨੇ ਸਹਿਯੋਗ ਦਿੱਤਾ ਤੇ ਕਰੋਨਾ ਨੇਮਾਂ ਦੀ ਪਾਲਣਾ ਕੀਤੀ ਹੈ। ਸ਼ਾਹੀ ਇਮਾਮ ਨੇ ਵੀ ਲੋਕਾਂ ਨੂੰ ਘਰਾਂ ਵਿੱਚ ਹੀ ਨਮਾਜ਼ ਅਦਾ ਕਰਨ ਲਈ ਕਿਹਾ। ਲੋਕਾਂ ਨੇ ਘਰਾਂ ਤੋਂ ਹੀ ਹੋਰਨਾਂ ਨੂੰ ਸੰਚਾਰ ਸਾਧਨਾਂ ਰਾਹੀਂ ਵਧਾਈ ਦਿੱਤੀ।