ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਸਤੰਬਰ
ਵਿਦਿਆਰਥੀ ਜੱਥੇਬੰਦੀ ‘ਆਇਸਾ’ ਨੇ ਗਾਂਧੀ ਪੀਸ ਫਾਊਂਡੇਸ਼ਨ ਵਿਖੇ ਆਪਣੀ 11 ਵੀਂ ਦਿੱਲੀ ਸਟੇਟ ਕਾਨਫਰੰਸ ਕਰਵਾਈ। ਇਹ ਸੰਮੇਲਨ ਅਜਿਹੇ ਸਮੇਂ ਹੋਇਆ ਜਦੋਂ ਭਾਜਪਾ ਸਰਕਾਰ ਨੇ ਵਿਦਿਅਕ ਸਿਲੇਬਸ ‘ਤੇ ਭਗਵਾਂਕਰਨ ਹਮਲੇ ਤੇ ਬੇਰੁਜ਼ਗਾਰੀ ਦੇ ਨਾਲ ਨਾਲ ‘ਐਨਈਪੀ’ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਨਫਰੰਸ ਨੇ ਕੋਵਿਡ ਸੰਕਟ ਦੇ ਇਨ੍ਹਾਂ ਬੇਮਿਸਾਲ ਸਮੇਂ ਵਿੱਚ ਆਇਸਾ ਦੀ ਕ੍ਰਾਂਤੀਕਾਰੀ, ਜਮਹੂਰੀ ਲਹਿਰ ਦੇ ਜੋਸ਼ ਨੂੰ ਨਵਿਆਉਣ ਦੀ ਮੰਗ ਕੀਤੀ। ਕਾਨਫਰੰਸ ਮੌਕੇ 66 ਮੈਂਬਰਾਂ ਦੀ ਰਾਜ ਕਾਰਜਕਾਰਨੀ ਪ੍ਰੀਸ਼ਦ ਤੇ 19 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਏਯੂਡੀ ਤੋਂ ਕਾਮਰੇਡ ਨੇਹਾ ਨੂੰ ਸੂਬਾ ਸਕੱਤਰ ਚੁਣਿਆ ਗਿਆ ਤੇ ਕਾਮਰੇਡ ਅਭਿਗਿਆਨ, ਡੀਯੂ ਦਾ ਵਿਦਿਆਰਥੀ ਸੂਬਾ ਪ੍ਰਧਾਨ ਚੁਣਿਆ ਗਿਆ। ਨਵੀਂ ਟੀਮ ਨੇ ਐਨਈਪੀ, ਐਫਵਾਈਯੂਪੀ ਤੇ ਸਿੱਖਿਆ ਦੇ ਭਗਵਾਂਕਰਨ ਵਿਰੁੱਧ ਸੰਘਰਸ਼ਾਂ ਨੂੰ ਮਜ਼ਬੂਤ ਕਰਨ ਦੇ ਨਾਲ -ਨਾਲ ਵਿਦਿਆਰਥੀ ਸੰਘਰਸ਼ ਨੂੰ ਭਾਰਤੀ ਲੋਕਾਂ ਦੇ ਸੰਘਰਸ਼ਾਂ ਨਾਲ ਜੋੜਨ, ਇਤਿਹਾਸਕ ਕਿਸਾਨ ਅੰਦੋਲਨ, ਬਰਾਬਰ ਨਾਗਰਿਕਤਾ ਅੰਦੋਲਨ, ਸਾਰਿਆਂ ਲਈ ਬਰਾਬਰ ਅਤੇ ਕਿਫਾਇਤੀ ਸਿੱਖਿਆ ਤੇ ਫਾਸ਼ੀਵਾਦੀ ਤਾਕਤਾਂ ਵਿਰੁੱਧ ਸੰਘਰਸ਼ ਤੇ ਸਮਾਜਿਕ ਨਿਆਂ ਦੇ ਪੱਖ ਵਿੱਚ ਭਾਜਪਾ-ਆਰਐਸਐਸ ਫਾਸ਼ੀਵਾਦ ਵਿਰੁੱਧ ਸੰਘਰਸ਼ ਨੂੰ ਅੱਗੇ ਵਧਾਉਣ ਦਾ ਅਹਿਦ ਲਿਆ।